
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਫ਼ਿਲਮ ” ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ” ਕੱਲ ਰਿਲੀਜ ਹੋ ਚੁੱਕੀ ਹੈ ਅਤੇ ਲੋਕ ਦੁਆਰਾ ਇਸ ਫ਼ਿਲਮ ਨੂੰ ਬਹੁਤ ਹੀ ਜਿਆਦਾ ਪਿਆਰ ਮਿਲ ਰਿਹਾ ਹੈ ਅਤੇ ਬਾਕਸ-ਆਫ਼ਿਸ punjabi movie ਵਿਚ ਪੂਰੀਆਂ ਧੁੱਮਾਂ ਮਚਾ ਰਹੀ ਹੈ | ਜੱਸੀ ਗਿੱਲ punjabi singer ਨੇਂ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇਹ ਵੇਖਣ ਨੂੰ ਮਿਲ ਰਿਹੈ ਹੈ ਕਿ ਫੈਨਸ ਵੱਲੋ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਤੋਂ ਜਦੋ ਇਹ ਪੁੱਛਿਆ ਗਿਆ ਕਿ ਫ਼ਿਲਮ ਕਿਵੇਂ ਲੱਗੀ ਤਾਂ ਫੈਨਸ ਨੇਂ ਕਾਫੀ ਖੁਸ਼ ਹੋ ਕੇ ਇੱਕ ਭਰਵਾਂ ਹੁੰਗਾਰਾ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਫ਼ਿਲਮ ਨੂੰ ਪੰਜ ਚੋ ਪੰਜ ਸਟਾਰ ਦੇਵਾਗੇ |
ਇਸ ਫ਼ਿਲਮ ਵਿੱਚ ਪੰਜਾਬੀ ਫ਼ਿਲਮ ਇੰਡਸਟ੍ਰੀ ਦੇ ਮਸ਼ਹੂਰ ਸਿਤਾਰੇ ਜਿਵੇਂ ਕਿ ਜੱਸੀ ਗਿੱਲ , ਰਣਜੀਤ ਬਾਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਸਭ ਨੇਂ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਹੈ | ਜੇਕਰ ਆਪਾਂ ਇਸ ਫ਼ਿਲਮ ਵਿਚ ਅਦਾਕਾਰੀ ਦੀ ਗੱਲ ਕਰੀਏ ਤਾਂ ਜਿੱਥੇ ਰਣਜੀਤ ਬਾਵਾ ranjit bawa ਵਿਆਹ ਕਾਰਵਾਉਣ ਨੂੰ ਫਿਰਦੇ ਨੇ ਓਥੇ ਹੀ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਕੌਮੇਡੀ ਨੂੰ ਇੱਕ ਅਲੱਗ ਲੈਵਲ ਤੇ ਲੈਕੇ ਗਏ ਨੇ ਕਿਊਕਿ ਇਸ ਫ਼ਿਲਮ ਵਿੱਚ ਓਹਨਾ ਨੇ ਇੱਕ ਔਰਤ ਦਾ ਕਿਰਦਾਰ ਨਿਭਿਆ ਹੈ | ਉਹਨਾਂ ਦੀ ਇਸ ਲੂਕ ਨੂੰ ਦੇਖ ਕੇ ਸਾਰੇ ਹੱਸ ਹੱਸ ਕੇ ਲੋਟ ਪੋਟ ਹੋ ਗਏ |