ਕੈਨੇਡਾ ਵਿੱਚ ਵੱਸਦੇ ਪੰਜਾਬੀ ਗੱਭਰੂਆਂ ਲਈ ਖੁਸ਼ਖਬਰੀ ਪੀਟੀਸੀ ਲੈਕੇ ਆ ਰਿਹਾ ਹੈ ” ਮਿਸਟਰ ਪੰਜਾਬ 2018 “
ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬੀਆਂ ਦੀਆਂ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਮਿਸਟਰ ਪੰਜਾਬ 2018 Mr. Punjab 2018 ਦੇ ਕੈਨੇਡਾ ਦੇ ਵਿੱਚ ਆਡੀਸ਼ਨਾਂ ਦਾ ਸਿਲਸਿਲਾ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਆਡੀਸ਼ਨਾਂ ਦਾ ਇਹ ਸਿਲਸਿਲਾ 17 ਅਕਤੂਬਰ ਨੂੰ 7420 ਏਅਰਪੋਰਟ ਰੋਡ , ਯੂਨਿਟ 205 ਮਿਸੀਸਾਗਾ , ਓਨਟੈਰੀਓ L4T4E5 ਵਿਖੇ ਹੋਣ ਜਾ ਰਿਹਾ ਹੈ | ਇਸ ਆਡੀਸ਼ਨ ਵਿੱਚ ਭਾਗ ਲੈਣ ਲਈ ਤੁਹਾਨੂੰ ਪਹਿਲਾ ਆਪਣੀਆਂ 3 ਫੋਟੋਆਂ , ਉਮਰ ਸਰਟੀਫਿਕੇਟ ਅਤੇ ਫਿੱਟਨੈੱਸ ਸਰਟੀਫਿਕੇਟ ਨੂੰ ਇਸ ਪਤੇ ਤੇ ਭੇਜਣਾ ਹੋਵੇਗਾ -:7420 ਏਅਰਪੋਰਟ ਰੋਡ , ਯੂਨਿਟ 205 ਮਿਸੀਸਾਗਾ , ਓਨਟੈਰੀਓ L4T4E5 ਕੈਨੇਡਾ , ਜਾਂ ਫਿਰ mrpunjab@ptcnetwork.tv ਤੇ ਮੇਲ ਵੀ ਕਰ ਸੱਕਦੇ ਹੋ | ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ 18 ਤੋਂ 25 ਸਾਲ ਦੇ ਗੱਭਰੂ ਭਾਗ ਲੈ ਸਕਦੇ ਹਨ | ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ 5 ਫੁੱਟ 7 ਇੰਚ ਹੋਣਾ ਜ਼ਰੂਰੀ ਹੈ ਅਤੇ ਨਾਲ ਹੀ ਤੁਹਾਡੇ ਪਰਿਵਾਰ ਵਿੱਚੋ ਇੱਕ ਮੇਂਬਰ ਦਾ ਪੰਜਾਬੀ ਹੋਣਾ ਲਾਜਮੀ ਹੈ | ਇਸ ਆਡੀਸ਼ਨ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਦਾ ਕੈਨੇਡਾ ਵਿੱਚ ਲੀਗਲ ਸਟੇਟਸ ਹੋਣਾ ਜਰੂਰੀ ਹੈ |

 

ਹਾਲ ਹੀ ਵਿੱਚ ਪੰਜਾਬ ਵਿੱਚ ‘ਮਿਸਟਰ ਪੰਜਾਬ 2018’ ਦੇ ਆਡੀਸ਼ਨ ਮੁੰਕਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ ‘ਚ ਵਧ ਚੜ੍ਹ ਕੇ ਨੌਜਵਾਨਾਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨਾਂ ਆਡੀਸ਼ਨਾਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ । ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ ‘ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ ।