
ਜੇਕਰ ਆਪਾਂ ਪੰਜਾਬ ਦੇ ਵਿੱਚ ਹੁਨਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਹੁਨਰ ਨੂੰ ਪਰਖਣ ਲਈ ਪੀਟੀਸੀ ਪੰਜਾਬੀ PTC Punjabi ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ | ਪੰਜਾਬ ਦੇ ਛਿਪੇ ਹੁਨਰ ਨੂੰ ਦੁਨੀਆ ਤੱਕ ਪਚੌਣ ਲਈ ਪੀਟੀਸੀ ਪੰਜਾਬੀ ਵੱਲੋਂ ‘ਮਿਸਟਰ ਪੰਜਾਬ 2018’ ਦੀ ਚੋਣ ਲਈ ਮੁਕਾਬਲੇ ਸ਼ੁਰੂ ਹੋ ਗਏ ਹਨ ਅਤੇ ਇਸ ਲਈ ਅਡੀਸ਼ਨਾਂ Auditons ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ | ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਮਿਸਟਰ ਪੰਜਾਬ 2018 ਦੇ ਅਡੀਸ਼ਨਾਂ ਲਈ ਅੰਮ੍ਰਿਤਸਰ ‘ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਅਡੀਸ਼ਨ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਨੌਜਵਾਨ ਆਪਣੀ ਕਿਸਮਤ ਅਜਮਾਉਣ ਲਈ ਐਥੇ ਪਹੁੰਚੇ ਹੋਏ ਸਨ | ਇਸ ਤੋਂ ਇਲਾਵਾ ਜੱਜਾਂ ਦੇ ਰੂਪ ਵਿੱਚ ਐਥੇ ‘ ਕਰਤਾਰ ਚੀਮਾ , ਵਿੰਦੂ ਦਾਰਾ ਸਿੰਘ , ਇੰਦਰਜੀਤ ਨਿੱਕੂ ਪਹੁੰਚੇ ਸਨ |
ਅੰਮ੍ਰਿਤਸਰ ਦੇ ਨੌਜਾਵਾਨਾਂ ਨੇ ਇਸ ਅਡੀਸ਼ਨ ‘ਚ ਵੱਧ ਚੜ ਕੇ ਹਿੱਸਾ ਲਿਆ ਅਤੇ ਇਨ੍ਹਾਂ ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ । ਪਰ ਇਸ ਅਡੀਸ਼ਨ ਦੌਰਾਨ ਕਈ ਨੌਜਵਾਨ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਸ ਅਡੀਸ਼ਨ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ | ਕਿਉਂਕਿ ਜਿਹੜੇ ਨੌਜਵਾਨ ਮਿਸਟਰ ਪੰਜਾਬ 2018 ‘ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ ਉਹ 31 ਅਗਸਤ ਨੂੰ ਜਲੰਧਰ ‘ਚ ਹੋਣ ਵਾਲੇ ਅਡੀਸ਼ਨ ‘ਚ ਹਿੱਸਾ ਲੈ ਸਕਦੇ ਹਨ |
ਜਲੰਧਰ ‘ਚ ਆਡੀਸ਼ਨ ਲਈ ਤੁਸੀਂ 31 ਅਗਸਤ ਨੂੰ ਸੀ.ਟੀ.ਗਰੁੱਪ ਆਫ ਇੰਸੀਚਿਊਟ ,ਅਰਬਨ ਸਟੇਟ-2 ਪਰਥਾਪੁਰਾ ਰੋਡ,ਸ਼ਾਹਪੁਰ ਜਲੰਧਰ ਪਹੁੰਚ ਕੇ ਆਡੀਸ਼ਨ ਦੇ ਸਕਦੇ ਹੋ | ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ‘ਚ ਵੀ ਅਡੀਸ਼ਨ ਰੱਖੇ ਗਏ ਨੇ | ਲੁਧਿਆਣਾ ‘ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ ‘ਚ ਵੀ ਅਡੀਸ਼ਨ ਰੱਖੇ ਗਏ ਨੇ ।