ਯੋਗਰਾਜ ਸਿੰਘ ਦੀ ਸਹੁਰੇ ਪਰਿਵਾਰ ਨਾਲ ਹੋ ਗਈ ਹੈ ਲੜਾਈ । ਕਿਉਂਕਿ ਜਦੋਂ ਉਹ ਆਪਣੇ ਸਹੁਰੇ ਘਰ ਕਿਸੇ ਵਿਆਹ ‘ਚ ਸ਼ਾਮਿਲ ਹੋਣ ਲਈ ਗਏ ਤਾਂ ਸਹੁਰਾ ਪਰਿਵਾਰ ਨੇ ਜਵਾਈਆਂ ਭਾਈਆਂ ਵਾਲਾ ਵਰਤਾਉ ਉਨ੍ਹਾਂ ਨਾਲ ਨਹੀਂ ਕੀਤਾ । ਜਿਸ ਤੋਂ ਬਾਅਦ ਉਹ ਹੁਣ ਸਹੁਰਾ ਪਰਿਵਾਰ ਦੇ ਲੋਕਾਂ ਨੂੰ ਸਬਕ ਸਿਖਾ ਰਹੇ ਨੇ ਅਤੇ ਹੁਣ ਉਹ ਉਨ੍ਹਾਂ ਤੋਂ ਬਦਲਾ ਲੈ ਰਹੇ ਨੇ ।ਉਹ ਜਾਟਾਂ ਦਾ ਜਵਾਈ ਬਣ ਕੇ ਪਛਤਾ ਰਹੇ ਨੇ ।ਕਿਉਂਕਿ ਜਾਟਾਂ ਨੂੰ ਨਾਂ ਤਾਂ ਜੱਟਾਂ ਦੇ ਰੁਤਬੇ ਬਾਰੇ ਪਤਾ ਹੈ ਅਤੇ ਨਾਂ ਹੀ ਸਰਦਾਰ ਦੀ ਅਹਿਮੀਅਤ ਬਾਰੇ ।

ਹੋਰ ਵੇਖੋ : ਗੁਰੂ ਸਾਹਿਬਾਨ ਨੂੰ ਸਮਰਪਿਤ ਧਾਰਮਿਕ ਗੀਤ ਕੱਢਣ ਜਾ ਰਹੇ ਨੇ ਰਣਜੀਤ ਬਾਵਾ

ਇਸੇ ਲਈ ਯੋਗਰਾਜ ਸਿੰਘ ਨੇ ਐਸਾ ਸਬਕ ਸਿਖਾਇਆ ਕਿ ਸਹੁਰਾ ਪਰਿਵਾਰ ਇਸ ਨੂੰ ਹਮੇਸ਼ਾ ਯਾਦ ਰੱਖੇਗਾ।ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਸੱਚਮੁੱਚ ਹੀ ਯੋਗਰਾਜ ਸਿੰਘ ਦੀ ਆਪਣੇ ਸਹੁਰਿਆਂ ਨਾਲ ਲੜਾਈ ਹੋ ਗਈ ਹੈ ਤਾਂ ਅਜਿਹਾ ਨਹੀਂ ਹੈ ।

ਅਸੀਂ ਗੱਲ ਕਰ ਰਹੇ ਉਨ੍ਹਾਂ ਦੀ ਰੀਲ ਲਾਈਫ ਦੀ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਯੋਗਰਾਜ ਸਿੰਘ ਦੀ ਆਉਣ ਵਾਲੀ ਫਿਲਮ ‘ਸਾਡੀ ਮਰਜ਼ੀ’ ਦੇ ਗੀਤ ਦੀ । ਜੋ ਕਿ ਰਿਲੀਜ਼ ਹੋ ਚੁੱਕਿਆ ਹੈ ।

ਇਸ ਗੀਤ ਨੂੰ ਨਛੱਤਰ ਗਿੱਲ ਨੇ ਗਾਇਆ ਹੇ ਜਦਕਿ ਇਸ ਗੀਤ ਦੇ ਬੋਲ ਲਿਖੇ ਨੇ ਵਿੰਦਰ ਨੱਥੂਮਾਜਰਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਕਪਤਾਨ ਲਾਡੀ ਨੇ ।ਇਹ ਫਿਲਮ ਕਮੇਡੀ ਫਿਲਮ ਹੈ ਅਤੇ ਇਹ ਪੱਚੀ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਅਨਿਰੁਧ ਲਲਿਤ ,ਯੋਗਰਾਜ ਸਿੰਘ ,ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।