ਮੇਰੇ ਨੱਖਰੇ ਦਾ ਮੁੱਲ ਤੇਰੇ ਤੋਂ ਨਹੀਓਂ ਮੁੜਨਾ, “ਗੁਰਲੇਜ਼ ਅਖਤਰ”
ਪੰਜਾਬੀ ਗਾਇਕ ” ਗੁਰਪਿੰਦਰ ਪਨਾਗ ਅਤੇ ਗੁਰਲੇਜ਼ ਅਖਤਰ ” punjabi singer ਹਾਜਿਰ ਹਨ ਆਪਣੇ ਨਵੇਂ ਪੰਜਾਬੀ ਗੀਤ ” ਨਖਰੇ ਦਾ ਮੁੱਲ” ਲੈਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ” ਗੁਰਪਿੰਦਰ ਪਨਾਗ ਅਤੇ ਗੁਰਲੇਜ਼ ਅਖਤਰ ” ਦਾ ਨਵਾਂ ਪੰਜਾਬੀ ਗੀਤ ” ਨਖਰੇ ਦਾ ਮੁੱਲ ” ਰਿਲੀਜ ਹੋਇਆ ਹੈ | ਇਸ ਗੀਤ ਦੇ ਬੋਲ ” ਅਮਨ ਧਨੋਆ ” ਨੇਂ ਲਿਖੇ ਹਨ ਅਤੇ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਨੇਂ ਦਿੱਤਾ ਹੈ | ਇਸ ਗੀਤ ਵਿੱਚ ਇੱਕ ਲੜਕੀ ਲੜਕੇ ਨੂੰ ਆਪਣੇ ਨੱਖਰਿਆ ਬਾਰੇ ਦੱਸ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਹ ਮਹਿੰਗੇ ਮਹਿੰਗੇ ਬਰੈਂਡ ਦੇ ਕੱਪੜੇ ਪਾਉਂਦੀ ਹੈ ਅਤੇ ਐਲ ਵੀ ਦਾ ਬੈਗ ਰੱਖਦੀ ਹੈ ਤੇ ਤੇਰੇ ਤੋਂ ਮੇਰੇ ਨਖਰੇ ਦਾ ਮੁੱਲ ਨਹੀਂ ਚੱਕਿਆ ਜਾਣਾ ਤੇ ਅੱਗੋਂ ਫਿਰ ਲੜਕਾ ਵੀ ਉਸਨੂੰ ਜਵਾਬ ਦਿੰਦਾ ਹੈ ਕਿ ਜੱਟ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਮੇਰੇ ਸ਼ੋਂਕ ਵੀ ਬਹੁਤ ਮਹਿੰਗੇ ਹਨ |

ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੇਕਰ ਆਪਾਂ ਗੁਰਲੇਜ਼ ਅਖਤਰ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹਨਾਂ ਨੇਂ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ | ਗੁਰਲੇਜ਼ ਅਖਤਰ ਦੇ ਗੀਤਾਂ ਦੇ ਦੀਵਾਨੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਹਨ | ਗੁਰਪਿੰਦਰ ਪਨਾਗ ਦਾ ਇਸ ਤੋਂ ਪਹਿਲਾ ਵੀ ਗੀਤ ਆਇਆ ਸੀ ਜਿਸਦਾ ਨਾਮ ਸੀ ” ਬੈਕਗਰਾਉਂਡ ” | ਇਸ ਗੀਤ ਦੇ ਬੋਲ ” ਅਮਨ ਧਨੋਆ ” ਨੇਂ ਲਿਖੇ ਸਨ ਅਤੇ ਮਿਊਜ਼ਿਕ ” ਦੇਸੀ ਰੂਟਜ ” ਦੁਆਰਾ ਦਿੱਤਾ ਗਿਆ ਸੀ |