ਕੈਨੇਡਾ ਦੀ ਸਿਆਸਤ ਦੀ ਅਹਿਮ ਖ਼ਬਰ, ਨਵਦੀਪ ਬੈਂਸ ਨਹੀਂ ਲੜਨਗੇ ਅਗਲੀ ਚੋਣ
ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਦੇ ਮੁਤਾਬਕ, ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਆਪਣੀ ਕੈਬਨਿਟ ‘ਚ ਅਹਿਮ ਬਦਲਾਅ ਕੀਤੇ ਜਾਣੇ ਹਨ। ਅਜਿਹਾ ਉਨਟਾਰੀਓ ਤੋਂ ਸਾਂਸਦ ਅਤੇ ਮੰਤਰੀ ਨਵਦੀਪ ਬੈਂਸ (ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ) ਵੱਲੋਂ ਅਗਲੀ ਚੋਣ ਨਾ ਲੜੇ ਜਾਣ ਦਾ ਫੈਸਲਾ ਕਰਨ ਤੋਂ ਬਾਅਦ ਕੀਤਾ ਜਾਣਾ ਹੈ ਅਤੇ ਉਹ ਕੱਲ੍ਹ ਨੂੰ ਕੈਬਨਿਟ ਤੋ ਬਾਹਰ ਹੋ ਜਾਣਗੇ।

ਨਵਦੀਪ ਬੈਂਸ ਪੰਜਾਬੀ ਖਾਸਕਰ ਸਿੱਖ ਭਾਈਚਾਰੇ ‘ਚ ਇੱਕ ਜਾਣਿਆ ਪਛਾਣਿਆ ਨਾਮ ਹਨ ਅਤੇ ਉਹਨਾਂ ਵੱਲੋਂ ਲਏ ਗਏ ਇਸ ਅਚਨਚੇਤ ਫੈਸਲੇ ਦੇ ਕਾਰਨਾਂ ਦਾ ਅਜੇ ਸਪੱਸ਼ਟ ਨਹੀਂ ਹੈ।

ਸੂਤਰਾਂ ਮੁਤਾਬਕ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਪ੍ਰੈਂਕਸ – ਫਿਲਿਪ ਸ਼ੈਂਪੇਨ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਵਿਦੇਸ਼ ਮਾਮਲਿਆਂ ਵਿੱਚ ਜਾਣਗੇ। ਉਮਰ ਐਲਘਬਰਾ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ਵਿਚ ਤਰੱਕੀ ਦਿੱਤੀ ਜਾਏਗੀ।