
ਪੰਜਾਬੀ ਇੰਡਸਟਰੀ ਵਿੱਚ ਹਰ ਰੋਜ ਗੀਤ ਰਿਲੀਜ ਹੁੰਦੇ ਹਨ ਜਿਹਨਾਂ ਵਿੱਚੋ ਕੁੱਝ ਗੀਤ punjabi song ਅਜਿਹੇ ਹੁੰਦੇ ਹਨ ਜੋ ਕਿ ਸਾਡੇ ਪੁਰਾਣੇ ਪੰਜਾਬੀ ਸੱਭਿਆਚਾਰ ਨਾਲ ਖਹਿੰਦੇ ਹਨ ਕੁੱਝ ਇਸ ਤਰਾਂ ਦੀ ਲੈਕੇ ਆਈ ਹੈ ਪੰਜਾਬੀ ਗਾਇਕਾ ” ਨਵਨੀਤ ਮਾਨ ” ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਦਰੀਆਂ ” ਇਸ ਗੀਤ ਨੂੰ ” ਨਵਨੀਤ ਮਾਨ ” ਦੁਆਰਾ ਗਇਆ ਗਿਆ ਹੈ | ਇਸ ਗੀਤ ਵਿੱਚ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਜੋ ਕਿ ” ਬੰਟੀ ਬੈਂਸ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਕਰਿਊ ” ਦੁਆਰਾ ਦਿੱਤਾ ਗਿਆ ਹੈ | ਮਸ਼ਹੂਰ ਪੰਜਾਬੀ ਗਾਇਕ ” ਜੋਰਡਨ ਸੰਧੂ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਨੂੰ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ |
ਤੁਹਾਨੂੰ ਦੱਸ ਦਈਏ ਕਿ ” ਨਵਨੀਤ ਮਾਨ ” ਦਾ ਇਹ ਪਹਿਲਾ ਗੀਤ ਹੈ ਜਿਸਦੇ ਜਰੀਏ ਓਹਨਾ ਨੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦਸਤਕ ਦਿੱਤੀ ਹੈ | ਓਹਨਾ ਨੇਂ ਇਸ ਗੀਤ ਦੇ ਜਰੀਏ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਲੜ੍ਹ ਉਮਰ ‘ਚ ਕਿਵੇਂ ਇੱਕ ਨੌਜਵਾਨ ਇੱਕ ਕੁੜ੍ਹੀ ਨੂੰ ਪ੍ਰਪੋਜ ਕਰਦਾ ਹੈ ਪਰ ਜਦੋਂ ਉਸਦਾ ਟਾਕਰਾ ਉਸਦੇ ਪਰਿਵਾਰ ਦੇ ਕਿਸੇ ਜੀਅ ਨਾਲ ਹੋ ਜਾਂਦਾ ਹੈ ਤਾਂ ਉਸ ਨੂੰ ਪਿੰਡ ਹੀ ਛੱਡਣਾ ਪੈ ਜਾਂਦਾ ਹੈ | ਇਸ ਗੀਤ ਦੀ ਵੀਡੀਓ ਬਹੁਤ ਹੀ ਦਿਲਕਸ਼ ਹੈ ਜਿਸਨੂੰ ਕਿ ਜਿਆਦਾਤਰ ਪਿੰਡਾਂ ਵਿੱਚ ਹੀ ਫਿਲਮਾਇਆ ਗਇਆ ਹੈ ਅਤੇ ਇਸ ਵੀਡੀਓ ਨੂੰ ” ਗੋਬਿੰਦਪੁਰੀਆ ” ਵੱਲੋਂ ਤਿਆਰ ਕੀਤਾ ਗਿਆ ਹੈ |