ਛੋਟੀ ਜਿਹੀ ਬੱਚੀ ਨੇਂ ਕੀਤਾ ਲੌਂਗ ਲਾਚੀ ਗੀਤ ਤੇ ਡਾਂਸ, ਨੀਰੂ ਬਾਜਵਾ ਨੇਂ ਵੀਡੀਓ ਕੀਤਾ ਸਾਂਝਾ
ਨੀਰੂ ਬਾਜਵਾ ਇੱਕ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੀ ਅਦਾਕਾਰੀ ਦੀ ਬਦੌਲਤ ਪੰਜਾਬੀ ਫਿਲਮ ਇੰਡਸਟਰੀ ਹੀ ਨਹੀਂ ,ਬਾਲੀਵੁੱਡ ‘ਚ ਵੀ ਖਾਸ ਪਹਿਚਾਣ ਬਣਾਈ ਹੈ । ਉਹ ਅਕਸਰ ਆਪਣੇ ਨਵੇਂ ਪ੍ਰਾਜੈਕਟਾਂ ਦੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ । ਫੈਨਸ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ । ਕਿਸੇ ਗਾਇਕ ਜਾਂ ਅਦਾਕਾਰ ਦੇ ਫੈਨਸ ਉਨ੍ਹਾਂ ਲਈ ਕਿਸੇ ਆਕਸੀਜ਼ਨ ਤੋਂ ਘੱਟ ਨਹੀਂ ਹੁੰਦੇ । ਕਿਉਂਕਿ ਫੈਨਸ ਜੇ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਦੀ ਸ਼ਲਾਘਾ ਕਰਦੇ ਨੇ ਤਾਂ ਇਨ੍ਹਾਂ ਕਲਾਕਾਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ।

View this post on Instagram

What a beautiful performance! You danced so well Hiya Singh!!!! Loved it ?

A post shared by Neeru Bajwa (@neerubajwa) on

ਅੱਜਕੱਲ੍ਹ ਤਾਂ ਫੈਨਸ ਸੋਸ਼ਲ ਮੀਡੀਆ ਦੇ ਜ਼ਰੀਏ ਮਿੰਟਾਂ ਸਕਿੰਟਾਂ ‘ਚ ਆਪਣੇ ਚਹੇਤੇ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਫਿਲਮਾਂ ਅਤੇ ਗੀਤਾਂ ਬਾਰੇ ਪ੍ਰਤੀਕਰਮ ਦੇ ਦਿੰਦੇ ਨੇ ।ਕਲਾਕਾਰ ਵੀ ਇਨਾਂ੍ਹ ਦੇ ਕਮੈਂਟਸ ਅਤੇ ਹੱਲਾਸ਼ੇਰੀ ਦੀ ਵੀਡਿਓ ਸਾਂਝੀ ਕਰਦੇ ਰਹਿੰਦੇ ਨੇ ।ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਰਹੈ । ਜਿਸ ‘ਚ ਉਨ੍ਹਾਂ ਦੀ ਇੱਕ ਛੋਟੀ ਜਿਹੀ ਪ੍ਰਸ਼ੰਸਕ ਉਨ੍ਹਾਂ ਦੇ ਗੀਤ ‘ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਪਿਆਰ ਵੇ ਸੱਜਣਾ’ ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ । ਨੀਰੂ ਬਾਜਵਾ ਨੇ ਇਸ ਵੀਡਿਓ ‘ਤੇ ਪ੍ਰਤੀਕਰਮ ਦਿੰਦਿਆਂ ਹੋਈ ਬੱਚੀ ਦੇ ਡਾਂਸ ਦੀ ਤਾਰੀਫ ਕੀਤੀ ਹੈ ।