ਅਜਿਹਾ ਕੀ ਹੋਇਆ ਕਿ ਰੁਪਾਲੀ ਦਾ ਧੰਨਵਾਦ ਕਰਦੀ ਨੀ ਥੱਕ ਰਹੀ ਨੀਰੂ ਬਾਜਵਾ, ਵੇਖੋ ਵੀਡੀਓ

Written by Anmol Preet

Published on : September 1, 2018 6:37
ਜਿਵੇਂ ਕਿ ਹਰ ਰੋਜ ਸੋਸ਼ਲ ਮੀਡਿਆ ਤੇ ਬਹੁਤ ਸਾਰੀਆਂ ਵੀਡੀਓ ਅਤੇ ਪੋਸਟਾਂ ਸਾਨੂੰ ਵੇਖਣ ਨੂੰ ਮਿਲਦੀਆਂ ਹਨ ਇਸੇ ਤਰਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ” ਨੀਰੂ ਬਾਜਵਾ ਨੇਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਤੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਓਹਨਾ ਨੇਂ ਹੱਥ ਵਿੱਚ ਬਹੁਤ ਹੀ ਸੋਹਣਾ ਕੇਕ ਫੜਿਆ ਹੋਇਆ ਹੈ ਇਹ ਕੇਕ ਬਹੁਤ ਹੀ ਸੁੰਦਰ ਸੀ ਅਤੇ ਜਿਸ ਤੇ ਮਿਕੀ ਮਾਊਸ ਕਾਰਟੂਨ ਦੀ ਤਸਵੀਰ ਬਣੀ ਹੋਈ ਹੈ ਅਤੇ ਉਹ ਇਸ ਕੇਕ ਲਈ ਰੁਪਾਲੀ ਦਾ ਧੰਨਵਾਦ ਕਰ ਰਹੇ ਹਨ ਅਤੇ ਨਾਲ ਹੀ ਓਹਨਾ ਦੀ ਧੀ ਅਨਾਇਆ ਵੀ ਬੜੇ ਹੀ ਕਿਊਟ ਅੰਦਾਜ਼ ‘ਚ ਰੁਪਾਲੀ ਦਾ ਸ਼ੁਕਰੀਆ ਅਦਾ ਕਰ ਰਹੀ ਹੈ |

Thank you Rupali Ji 🙏🏼🙏🏼😊😊

A post shared by Neeru Bajwa (@neerubajwa) on

ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਨੇਂ ਬਹੁਤ ਹੀ ਪਸੰਦ ਕੀਤਾ ਅਤੇ ਨਾਲ ਹੀ ਜਨਮ ਦਿਨ ਦੀਆ ਵਧੀਆਂ ਦਿੰਦੇ ਹੋਏ ਇਸ ਪੋਸਟ ਤੇ ਕਾਮੈਂਟ ਵੀ ਕੀਤੇ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ” ਨੀਰੂ ਬਾਜਵਾ ” ਨੇਂ ਹੁਣ ਤੱਕ ਕਾਫੀ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਓਥੇ ਹੀ ਇਹ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖੇਰ ਚੁੱਕੇ ਹਨ | ਅਦਾਕਾਰਾ Actress ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਕਨੇਡਾ ਦੇ ਸ਼ਹਿਰ ਵੈਨਕੂਵਰ ‘ਚ ਹੋਇਆ ਸੀ | ਨੀਰੂ ਨੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ ‘ਮੈਂ ਸੋਲਹਾ ਬਰਸ ਕੀ’ ਤੋਂ ਕੀਤੀ ਸੀ |