ਨੇਹਾ ਕੱਕੜ ਨੇ ਨੱਚ ਨੱਚ ਪਾਈ ਧਮਾਲ , ਵੀਡੀਓ ਕੀਤਾ ਸਾਂਝਾ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨੇਹਾ ਕੱਕੜ ਅਤੇ ਜੱਸੀ ਗਿੱਲ punjabi singer ਦੇ ਹਾਲ ਹੀ ਵਿੱਚ ਰਿਲੀਜ ਹੋਏ ਗੀਤ ‘ਨਿਕਲੇ ਕਰੰਟ’ ਨੂੰ ਲੋਨ ਦੁਆਰਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 57 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ । ਇਸੇ ਖੁਸ਼ੀ ਵਿੱਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਇਸ ਗੀਤ ਦੀ ਕਾਮਯਾਬੀ ‘ਤੇ ਨੱਚ ਕੇ ਖੁਸ਼ੀ ਮਨਾ ਰਹੀ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਦੇ ਨਾਲ ਕੁਝ ਹੋਰ ਕੁੜੀਆਂ ਅਤੇ ਇੱਕ ਕਲਾਕਾਰ ਵੀ ਨਜ਼ਰ ਆ ਰਹੇ ਨੇ ।

ਇਸ ਗੀਤ ਨੂੰ ਰਿਲੀਜ਼ ਹੋਇਆਂ ਕੁਝ ਦਿਨ ਹੀ ਹੋਏ ਨੇ ਅਤੇ ਇਸ ਦੇ ਪੰਜਾਹ ਮਿਲੀਅਨ ਵੀਵਰਸ ਹੋ ਚੁੱਕੇ ਨੇ । ਜਿਸ ਤੋਂ ਬਾਅਦ ਨੇਹਾ ਕੱਕੜ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ।ਨੇਹਾ ਕੱਕੜ ਇਸ ਵੀਡਿਓ ‘ਚ ‘ਨਿਕਲੇ ਕਰੰਟ’ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਨੇਹਾ ਕੱਕੜ ਅਤੇ ਜੱਸੀ ਗਿੱਲ ਨੇ ਕਾਫੀ ਸਮਾ ਪਹਿਲਾਂ ਪਲਾਨ ਕੀਤਾ ਸੀ । ਪਰ ਹਰ ਵਾਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਸੀ ਜਿਸ ਕਾਰਨ ਦੋਨ੍ਹਾਂ ਦਾ ਗੀਤ ਅੱਧ ਵਿਚਾਲੇ ਹੀ ਰਹਿ ਜਾਂਦਾ ਸੀ । ਪਰ ਆਖਿਰਕਾਰ ਚਿਰਾਂ ਤੋਂ ਲਟਕੇ ਆ ਰਹੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਗਿਆ ਅਤੇ ਪਿਛਲੇ ਦਿਨੀਂ ਹੀ ਇਹ ਗੀਤ ਰਿਲੀਜ਼ ਹੋ ਗਿਆ ਅਤੇ ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗੀਤ ਸਰੋਤਿਆਂ ਦੀ ਜ਼ੁਬਾਨ ‘ਤੇ ਚੜ੍ਹ ਗਿਆ ।

 

ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਕਾਫੀ ਉਤਸ਼ਾਹਿਤ ਸੀ । ਕਿਉਂਕਿ ਹੁਣ ਇਹ ਗੀਤ ਸਰੋਤਿਆਂ ਨੂੰ ਪਸੰਦ ਆਇਆ ਹੈ ਅਤੇ ਲੱਖਾਂ ਦੀ ਗਿਣਤੀ ‘ਚ ਸਰੋਤੇ ਇਸ ਨੂੰ ਸੁਣ ਰਹੇ ਨੇ ਤਾਂ ਖੁਸ਼ੀ ‘ਚ ਖੀਵੀ ਨੇਹਾ ਕੱਕੜ ਆਪਣੀ ਖੁਸ਼ੀ ਦਾ ਇਜ਼ਹਾਰ ਕਰਨੋਂ ਨਾ ਰੁਕ ਸਕੀ ਅਤੇ ਆਪਣੇ ਸਰੋਤਿਆਂ ਨਾਲ ਖੁਸ਼ੀ ਸਾਂਝੀ ਕੀਤੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ । ਜਿਸ ਦੇ ਜ਼ਰੀਏ ਵੀਡਿਓ ਜਾਰੀ ਕਰਕੇ ਉਨ੍ਹਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ।

Be the first to comment

Leave a Reply

Your email address will not be published.


*