ਬਰੈਂਪਟਨ - 28 ਸਾਲਾ ਨੇਹਾ ਨੇ ਸਟੋਰ ‘ਚ ਵੜ੍ਹ ਕੇ 20 ਸਾਲਾ ਲੜਕੀ ਦੇ ਮਾਰੇ ਚਾਕੂ, ਕਤਲ ਕਰਨ ਦੀ ਕੋਸ਼ਿਸ਼ ‘ਚ ਗ੍ਰਿਫਤਾਰ

author-image
Ragini Joshi
New Update
NULL

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬਰੈਂਪਟਨ ਵਿੱਚ ਇੱਕ ਹੋਰ ਨੌਜਵਾਨ ਲੜਕੀ ਨੂੰ ਕਥਿਤ ਤੌਰ 'ਤੇ ਚਾਕੂ ਮਾਰਨ ਤੋਂ ਬਾਅਦ ਇੱਕ 28 ਸਾਲਾ ਲੜਕੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁਲਸ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤ ਇਕ ਦੂਜੇ ਨੂੰ ਨਹੀਂ ਜਾਣਦੇ ਸਨ।

ਤੜ੍ਹਕੇ 2 ਵਜੇ ਦੇ ਕਰੀਬ, ਦੋਵੇਂ ਔਰਤਾਂ ਕੈਨੇਡੀ ਰੋਡ ਸਾਊਥ ਅਤੇ ਕਵੀਨ ਸਟ੍ਰੀਟ ਈਸਟ ਦੇ ਖੇਤਰ ਵਿੱਚ ਇੱਕੋ ਸਟੋਰ ਵਿੱਚ ਸਨ।

ਪੁਲਸ ਨੇ ਦੱਸਿਆ ਕਿ ਦੋਸ਼ੀ ਲੜਕੀ ਨੇ  20 ਸਾਲਾ ਪੀੜਤ ਕੋਲ ਆ ਕੇ ਅਚਾਨਕ ਉਸ ‘ਤੇ ਚਾਕੂਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।

Advertisment

ਜਿਸ ਤੋਂ ਬਾਅਦ ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਬਾਅਦ ਵਿੱਚ ਉਸਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਖ਼ਤਰੇ ਵਾਲੀ ਸਥਿਤੀ ਤੋਂ ਬਾਹਰ ਹੈ।

ਅਧਿਕਾਰੀਆਂ ਨੇ ਸਟੋਰ ਵਿੱਚ 28 ਸਾਲਾ ਸ਼ੱਕੀ ਲੜਕੀ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਹੈ।

ਦੋਸ਼ੀ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ ਨੇਹਾ ਸ਼ਰਮਾ ਵਜੋਂ ਹੋਈ ਹੈ, ਜਿਸ 'ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ।

Advertisment