ਕੈਨੇਡਾ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ – ਸਿਰਫ਼ 5 ਬੈਂਡ ਨਾਲ ਮਿਲੇਗੀ ਪੀ.ਆਰ, 90000 ਲੋਕਾਂ ਨੂੰ ਮਿਲੇਗਾ ਫਾਇਦਾ
Immigration Canada

ਕੈਨੇਡਾ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਦੀ ਖ਼ਬਰ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਤਹਿਤ 90000 ਲੋਕਾਂ ਨੂੰ ਪੀ.ਆਰ ਦਿੱਤੀ ਜਾਵੇਗੀ।

ਇਸ ‘ਚ ਜ਼ਰੂਰੀ ਸੇਵਾਵਾਂ ਵਾਲਿਆਂ ਸਮੈ ਹੋਰਾਂ ਨੂੰ ਨਵੀਂ ਪਬਲਿਕ ਪੋਲਿਸੀ ਰਾਹੀਂ ਪੀ.ਆਰ ਦਿੱਤੀ ਜਾਵੇਗੀ।

ਅਹਿਮ ਗੱਲਾਂ:

– 20000 ਹੈਲਥ ਕੇਅਰ ਵਰਕਰ ਜਿਹਨਾਂ ‘ਚ ਨਰਸ ਤੇ ਪੀ.ਐਸ.ਡਬਲਯੂ ਵੀ ਸ਼ਾਮਿਲ ਹਨ।

– 30000 ਹੋਰ ਜ਼ਰੂਰੀ ਕਾਮੇ – ਕੈਸ਼ੀਅਰ , ਗੈਸ ਸਰਵਿਸ ਅਟੇੰਡੇੰਟ , ਕੋਰੀਅਰ ਡਰਾਈਵਰ , ਟਰੱਕ ਡਰਾਈਵਰ ਤੋਂ ਲੈਕੇ ਹੋਰ ਕਈ ਕੈਟਾਗਰੀਆਂ ਸ਼ਾਮਲ ਹਨ।

– 40000 ਸਟੂਡੈਂਟਾਂ ਵਾਸਤੇ – ਜਿਹੜੇ ਜਨਵਰੀ 2017 ਤੋਂ ਅਪ੍ਰੈਲ 21 ‘ਚ ਗਰੈਜੂਏਟ ਹੋਣਗੇ – ਕੋਈ ਤਜ਼ਰਬਾ ਜ਼ਰੂਰੀ ਨਹੀਂ –  ਸੀ ਐਲ ਬੀ 5 (IELTS 5 Band) ਨਾਲ‌ ਵੀ ਮਿਲੇਗੀ ਪੀ.ਆਰ।

ਇਹ ਪ੍ਰੋਗਰਾਮ 6 ਮਈ ਤੋਂ ਲਾਗੂ ਹੋਵੇਗਾ ਅਤੇ ਨਵੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।