ਕਰਮਜੀਤ ਅਨਮੋਲ ਦੁਆਰਾ ਗਾਇਆ ਫ਼ਿਲਮ ਪ੍ਰਾਹੁਣਾ ਦਾ ਗੀਤ " ਰਮਤੇ ਰਮਤੇ " ਹੋਇਆ ਰਿਲੀਜ

author-image
Anmol Preet
New Update
NULL

ਜਿਵੇਂ ਕਿ ਤੁਹਾਨੂੰ ਸੱਭ ਨੂੰ ਪਤਾ ਹੈ ਬਹੁਤ ਹੀ ਜਲਦ “punjabi singer” ਕੁਲਵਿੰਦਰ ਬਿੱਲਾ ” ਦੀ ਨਵੀਂ ਪੰਜਾਬੀ ਫ਼ਿਲਮ ” ਪ੍ਰਾਹੁਣਾ ” ਰਿਲੀਜ ਹੋਣ ਜਾ ਰਹੀ ਹੈ | ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ ਹੋਇਆ ਸੀ ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਰਮਤੇ ਰਮਤੇ ” | ਇਸ ਗੀਤ ਨੂੰ ” ਕਰਮਜੀਤ ਅਨਮੋਲ ” ਨੇਂ ਦੁਆਰਾ ਗਾਇਆ ਹੈ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਦੀਪ ਕੰਡਿਆਰਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਸਟਰ ਵਾਓ ” ਵੱਲੋਂ ਦਿੱਤਾ ਗਿਆ ਹੈ | ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

” ਰਮਤੇ ਰਮਤੇ ” ਇਸ ਫ਼ਿਲਮ ਦਾ ਚੋਥਾ ਗੀਤ ਹੈ ਇਸ ਤੋਂ ਪਹਿਲਾ ” ਟਿੱਚ ਬਟਨ ” ਸੱਤ ਬੰਦੇ ” ਅਤੇ ਟਾਈਟਲ ਗੀਤ ਪ੍ਰਾਹੁਣਾ ਰਿਲੀਜ ਹੋ ਚੁਕੇ ਹਨ | ਜੋ ਕਿ ਬਹੁਤ ਹੀ ਵਧੀਆ ਗੀਤ ਹਨ ਅਤੇ ਓਹਨਾ ਗੀਤਾਂ ਨੂੰ ਵੀ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ” ਕੁਲਵਿੰਦਰ ਬਿੱਲਾ ” ਦੇ ਨਾਲ ਅਦਾਕਾਰਾ ” ਵਾਮੀਕਾ ਗੱਬੀ ” ਵੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ | ਕੁਲਵਿੰਦਰ ਬਿੱਲਾ ਦੀ ਇਹ ਫ਼ਿਲਮ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ |

publive-image

latest-world-news canada-news latest-canada-news ptc-punjabi-canada kulwinder-billa karamjit-anmol latest-punjabi-entertainment latest-from-pollywood ptc-punjabi-canada-program punjabi-music-industry latest-punjabi-songs-2018
Advertisment