ਜਾਰ ਹਾਜਿਰ ਹੈ ਆਪਣੇ ਨਵੇਂ ਪੰਜਾਬੀ ਗੀਤ ” ਤਸਵੀਰ ” ਨਾਲ
ਪਿਆਰ ਇਨਸਾਨ ਨੂੰ ਬਦਲ ਦਿੰਦਾ ਹੈ ।ਪਿਆਰ ‘ਚ ਏਨੀ ਤਾਕਤ ਹੁੰਦੀ ਹੈ ਕਿ ਇਸ ਪਿਆਰ ਲਈ ਇਨਸਾਨ ਕਿਸੇ ਵੀ ਹੱਦ ਤੱਕ ਗੁਜ਼ਰਨ ਲਈ ਤਿਆਰ ਹੋ ਜਾਂਦਾ ਹੈ। ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਗਾਇਕ ਜ਼ਾਰ ਨੇ ਆਪਣੇ ਗੀਤ ਦੇ ਜ਼ਰੀਏ । ਇਸ ਗੀਤ ‘ਚ ਜ਼ਾਰ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਇੱਕ ਇਨਸਾਨ ਬੁਰਾਈ ਦਾ ਰਸਤਾ ਅਖਤਿਆਰ ਕਰਨ ਕਰਕੇ ਕਈ ਵਾਰ ਆਪਣੇ ਜਾਨ ਤੋਂ ਪਿਆਰੇ ਦੋਸਤ ਅਤੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੰਦਾ ਹੈ।

ਇਸ ਗੀਤ ‘ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਇੱਕ ਵਾਰ ਗਲਤ ਸੰਗਤ ‘ਚ ਪੈਰ ਧਰ ਲਵੇ ਤਾਂ ਪਿੱਛੇ ਮੁੜਨਾ ਉਸ ਲਈ ਮੁਸ਼ਕਿਲ ਹੋ ਜਾਂਦਾ ਹੈ । ਕਿਉਂਕਿ ਬੁਰੇ ਲੋਕ ਕਦੇ ਵੀ ਆਪਣਾ ਸਾਥ ਛੱਡਣਾ ਨਹੀਂ ਚਾਹੁੰਦੇ ਅਤੇ ਕੋਈ ਇਸ ਗਲਤ ਸੰਗਤ ਅਤੇ ਦਲਦਲ ਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਇਸ ‘ਚ ਕਾਮਯਾਬ ਨਹੀਂ ਹੋ ਸਕਦਾ । ਕਿਉਂਕਿ ਬੁਰੇ ਲੋਕ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਸੰਗਤ ਨੂੰ ਛੱਡੇ ।ਇਸ ਗੀਤ ‘ਚ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਬੁਰੀ ਸੰਗਤ ਕਰਨ ਵਾਲਾ ਅਕਸਰ ਪਛਤਾਉਂਦਾ ਹੈ ਅਤੇ ਗਲਤ ਰਸਤਾ ਅਖਤਿਆਰ ਕਰਕੇ ਉਹ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੰਦਾ ਹੈ ।

ਇਸ ਗੀਤ ਦਾ ਟਾਈਟਲ ‘ਤਸਵੀਰ’ ਹੈ ,ਜਿਸ ਨੂੰ ਜ਼ਾਰ ਨੇ ਆਪਣੇ ਸੀਨੇ ਨਾਲ ਲਗਾ ਕੇ ਰੱਖਿਆ ਹੋਇਆ ਹੈ ।ਕਿਉਂਕਿ ਗੈਂਗਸਟਰਾਂ ਨਾਲ ਤਾਲੁਕ ਹੋਣ ਕਾਰਨ ਉਸਦੀ ਮਹਿਬੂਬ ਹਮੇਸ਼ਾ ਲਈ ਉਸ ਤੋਂ ਦੂਰ ਹੋ ਜਾਂਦਾ ਹੈ ਅਤੇ ਫਿਰ ਬਦਲੇ ਦੀ ਅੱਗ ‘ਚ ਸੜਦਾ ਰਹਿੰਦਾ ਹੈ । ਇਸ ਗੀਤ ਦੇ ਬੋਲ ਦੇਵ ਵੱਲੋਂ ਲਿਖੇ ਗਏ ਨੇ । ਜਦਕਿ ਵੀਡਿਓ ਵੀ ਬਹੁਤ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਪੰਜਾਬ ‘ਚ ਚੱਲ ਰਹੀ ਸਮੱਸਿਆ ਗੈਂਗਸਟਰਾਂ ਦੇ ਬੋਲਬਾਲੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਗੈਗਸਟਰਾਂ ਅਤੇ ਬੁਰੀ ਸੰਗਤ ਦੇ ਪ੍ਰਭਾਵ ਹੇਠ ਆ ਕੇ ਪੰਜਾਬ ਦੇ ਨੌਜਵਾਨ ਕੁਰਾਹੇ ਪੈ ਕੇ ਆਪਣੀ ਜ਼ਿੰਦਗੀ ਤਾਂ ਖਰਾਬ ਕਰਦੇ ਹੀ ਨੇ ਇਸ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਅਤੇ ਆਪਣਿਆਂ ਨੂੰ ਵੀ ਹਮੇਸ਼ਾ ਲਈ ਗੁਆ ਬੈਠਦੇ ਨੇ । ਇਸ ਗੀਤ ‘ਚ ਨੌਜਵਾਨਾਂ ਨੂੰ ਬਿਹਤਰੀਨ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤ ਆਵੇ ਤਾਂ ਉਸ ਨੂੰ ਭੁੱਲਿਆ ਨਹੀਂ ਆਖਿਆ ਜਾਂਦਾ ।