
ਗਾਇਕ ਪ੍ਰਿੰਸ ਦੀਪ ਦਾ ਨਵਾਂ ਗੀਤ ‘ਹਾਰਟ ਬਰੋਕਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਟੁੱਟੇ ਦਿਲ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਦੇ ਬੋਲ ਗੁਰਿਕ ਮਾਂਗਟ ਨੇ ਲਿਖੇ ਨੇ,ਜਦਕਿ ਮਿਊਜ਼ਿਕ ਦਿੱਤਾ ਹੈ ਗੈਗ ਸਟੂਡੀਓ ਨੇ । ਗੀਤ ‘ਚ ਦੋ ਰੂਹਾਂ ਦੇ ਮਿਲਣ ਤੋਂ ਲੈ ਕੇ ਜੁਦਾਈ ਤੱਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਪਿਆਰ ‘ਚ ਜਦੋਂ ਕਾਮਯਾਬੀ ਨਹੀਂ ਮਿਲਦੀ ਤਾਂ ਹਰ ਪਾਸੇ ਨਿਰਾਸ਼ਾ ਦੇ ਦੌਰ ਦਾ ਸਾਹਮਣਾ ਇਨਸਾਨ ਨੂੰ ਕਰਨਾ ਪੈਂਦਾ ਹੈ ।
ਹੋਰ ਵੇਖੋ :ਗੋਰੇ ਸਿੱਖਾਂ ਨੇ ਗ੍ਰੈਮੀ ਅਵਾਰਡ ਸ਼ੋਅ ਦੌਰਾਨ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ
ਇਸੇ ਲਈ ਇਸ ਗੀਤ ਦੇ ਜ਼ਰੀਏ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਪਿਆਰ ਨਾ ਕਰਿਓ ਕਿਉਂਕਿ ਪਿਆਰ ‘ਚ ਕੁਝ ਖੁਸ਼ਕਿਸਮਤ ਲੋਕ ਹੀ ਹੁੰਦੇ ਨੇ ਜਿਸ ਨੂੰ ਕਾਮਯਾਬੀ ਮਿਲਦੀ ਹੈ ਨਹੀਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਾਕਾਮ ਮੁਹੱਬਤ ਹੀ ਮਿਲਦੀ ਹੈ ।

ਪਰ ਜਦੋਂ ਇਨਸਾਨ ਕਿਸੇ ਦੇ ਨਾਲ ਮੋਹ ਪਾ ਲੈਂਦਾ ਹੈ ਤਾਂ ਉਸ ਨੂੰ ਹਾਰ ਜਿੱਤ ਦਾ ਕੋਈ ਵਾਸਤਾ ਨਹੀਂ ਹੁੰਦਾ । ਕਿਉਂਕਿ ਪਿਆਰ ਕਰਨ ਵਾਲਾ ਇਨਸਾਨ ਦਿਮਾਗ ਨਹੀਂ ਦਿਲ ਤੋਂ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਹੈ । ਇਸ ਗੀਤ ਦੇ ਬੋਲ ਜਿੰਨੇ ਵਧੀਆ ਲਿਖੇ ਗਏ ਨੇ ਉਸ ਤੋਂ ਵੀ ਜ਼ਿਆਦਾ ਖੁਬਸੂਰਤ ਤਰੀਕੇ ਨਾਲ ਇਸ ਗੀਤ ਨੂੰ ਫਿਲਮਾਇਆ ਗਿਆ ਹੈ ।
Be the first to comment