ਸੁਰਜੀਤ ਖਾਨ ਦਾ ਨਵਾਂ ਗੀਤ ” ਦੁਪੱਟਾ ” ਹੋਇਆ ਰਿਲੀਜ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ punjabi singer ” ਸੁਰਜੀਤ ਖਾਨ ” ਨੇਂ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਾਫੀ ਹਿੱਟ ਗੀਤ ਦਿੱਤੇ ਹਨ | ਇਹਨਾਂ ਦੀ ਸੁਰੀਲੀ ਅਵਾਜ ‘ਚ ਅਤੇ ਗਾਇਕੀ ਨੂੰ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਦਾ ਆਇਆ ਹੈ | ਤੁਹਾਨੂੰ ਦੱਸ ਦਈਏ ਕਿ ” ਸੁਰਜੀਤ ਖਾਨ ” ਦਾ ਇੱਕ ਹੋਰ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਦੁਪੱਟਾ ” | ਇਸ ਗੀਤ ਨੂੰ ” ਸੁਰਜੀਤ ਖਾਨ ਨੇਂ ਆਪਣੀ ਸੁਰੀਲੀ ਅਵਾਜ ਵਿੱਚ ਗਾਇਆ ਹੈ | ਜਿਥੇ ਇਸ ਗੀਤ ਦੇ ਬੋਲ ” ਜਿੰਦ ਸਵਾਰਾ ” ਵੱਲੋਂ ਲਿਖੇ ਗਏ ਹਨ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ” ਅੰਬੀ ਅਤੇ ਦਿਲੀ ” ਨੇਂ ਦਿੱਤਾ ਹੈ | ਇਸ ਗੀਤ ‘ਚ ਸੁਰਜੀਤ ਖਾਨ ਨੇ ‘ਦੁੱਪਟੇ’ ਦੀ ਗੱਲ ਕੀਤੀ ਹੈ । ‘ਹਾਸਿਆਂ ਦੀ ਚੋਗ ਖਿਲਾਰਦੀ ਫਿਰੇ,ਸੋਫੀਆ ਦੁੱਪਟਾ ਉਹਦਾ’ ਇਸ ਗੀਤ ‘ਚ ਉਨ੍ਹਾਂ ਨੇ ਜਿੱਥੇ ਪੰਜਾਬੀ ਮੁਟਿਆਰ ਦਾ ਮਾਣ ਅਤੇ ਸਤਿਕਾਰ ਦੇ ਪ੍ਰਤੀਕ ਦੁੱਪਟੇ ਦੀ ਗੱਲ ਕੀਤੀ ਹੈ ਉਥੇ ਹੀ ਮੁਟਿਆਰ ਦੇ ਹੁਸਨ ਦੀ ਤਾਰੀਫ ਵੀ ਕੀਤੀ ਹੈ ਕਿ ਉਹ ਦੁੱਪਟਾ ਉਸ ਨੂੰ ਕਿੰਨਾ ਜਚ ਰਿਹਾ ਹੈ |

ਸੁਰਜੀਤ ਖਾਨ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਸੱਭ ਨੂੰ ਬਹੁਤ ਹੀ ਪਿਆਰ ਦਿੱਤਾ ਗਿਆ ਹੈ ਜਿਵੇਂ ਕਿ ” ਦਿਲ ਦੀ ਕਿਤਾਬ , ਪਿਆਰ , ਜੱਟਾਂ ਦੇ ਪੁੱਟ , ਦਸੀ ਆਦਿ | ਸੁਰਜੀਤ ਖਾਨ ਕਾਫੀ ਲੰਬੇ ਸਮੇਂ ਤੋਂ ਗਾਇਕੀ ਕਰ ਰਹੇ ਹਨ | ਸੁਰਜੀਤ ਖਾਨ ਨੇਂ ਹਰ ਤਰਾਂ ਦੇ ਗੀਤ ਗਾਏ ਹਨ ਜਿਵੇਂ ਕਿ ਪਾਰਟੀ ਗੀਤ , ਸੈਡ ਗੀਤ ਅਤੇ ਸੱਭਿਆਚਾਰ ਗੀਤ |