ਪਹਿਲੀ ਤੱਕਣੀ ‘ਚ ਕਿਸ ਨੇ ਛੋ ਲਿਆ ਹੈ ” ਤਰਸੇਮ ਜੱਸੜ ” ਦਾ ਦਿਲ

Written by Anmol Preet

Published on : September 26, 2018 2:18
ਦੱਸ ਦਈਏ ਕਿ ” ਤਰਸੇਮ ਜੱਸੜ ” punjabi singer ਦੀ ਆਉਣ ਵਾਲੀ ਪੰਜਾਬੀ ਫ਼ਿਲਮ ” ਅਫਸਰ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਇਸ਼ਕ ਜਿਹਾ ਹੋ ਗਿਆ ” | ਜਿੱਥੇ ਕਿ ਇਸ ਗੀਤ ਨੂੰ ” ਅਰਜਨ ਢਿੱਲੋਂ ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਖੁਦ੍ਹ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰੀਤ ਹੁੰਦਲ ” ਦੁਆਰਾ ਦਿੱਤਾ ਗਿਆ ਹੈ | ਫ਼ਿਲਮ ਅਫਸਰ ਦਾ ਇਹ ਦੂਜਾ ਗੀਤ ਹੈ ਜੋ ਕਿ ਬਹੁਤ ਹੀ ਰੋਮੈਂਟਿਕ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਜਦੋ ਕਿਸੇ ਮੁੰਡੇ ਕੁੜੀ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਤਾਂ ਉਹਨਾਂ ਨੂੰ ਇੱਕ ਦੂਜੇ ਤੋਂ ਇਲਾਵਾ ਹੋਰ ਕੁਝ ਚੰਗਾ ਨਹੀਂ ਲੱਗਦਾ ਅਤੇ ਸਾਰੀ ਜ਼ਿੰਦਗੀ ਇਕੱਠੇ ਰਹਿਣ ਦੇ ਸਪਨੇ ਵੇਖਦੇ ਹਨ |

ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ | ਇਸ ਫ਼ਿਲਮ ਦਾ ਇਸ ਪਹਿਲਾ ਵੀ ਇੱਕ ਗੀਤ ” ਸੁਨ ਸੋਹਣੀਏ ” ਰਿਲੀਜ ਹੋ ਚੁੱਕਾ ਹੈ ਅਤੇ ਉਹ ਵੀ ਇੱਕ ਰੋਮਾੰਟਿਕ ਗੀਤ ਹੈ ਅਤੇ ਵਿਆਹ ਦੇ ਬੇਹੱਦ ਖੂਬਸੂਰਤ ਦ੍ਰਿਸ਼ ਨੂੰ ਦਰਸ਼ਾਉਂਦਾ ਹੈ | ਇਸ ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖੈਰਾ ਦੇ ਮੰਗਣੇ ਦਾ ਦ੍ਰਿਸ਼ ਦਿਖਾਇਆ ਗਿਆ ਹੈ| ਇਸ ਗੀਤ ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖਹਿਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ |