
ਪੰਜਾਬੀ ਪੂਰੀ ਦੁਨੀਆਂ ਵਿੱਚ ਭਾਵੇਂ ਕੀਤੇ ਵੀ ਚਲੇ ਜਾਣ ਪਰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਹਮੇਸ਼ਾ ਇਸ ਨੂੰ ਸੰਭਾਲ ਕੇ ਰੱਖਦੇ ਹਨ | ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀਆਂ ਦੀ ਜਿਹਨਾਂ ਨੇ ਕਿ ਆਪਣੇ ਪੰਜਾਬੀ ਸੱਭਿਅਚਾਰ ਅਤੇ ਵਿਰਸੇ ਨੂੰ ਬਹੁਤ ਹੀ ਸੰਭਾਲ ਕੇ ਰੱਖਿਆ ਹੈ ਅਤੇ ਇਸ ਨੂੰ ਪ੍ਰਫੁਲਿਤ ਕੀਤਾ ਹੈ ਇਸਦਾ ਸਬੂਤ ਹੈ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਇਹ ਵੀਡੀਓ ਜਿਸ ਵਿੱਚ ਤੁਸੀਂ ਦੇਖ ਸੱਕਦੇ ਹੋ ਕਿ ਦੋ ਨਿਹੰਗ ਸਿੰਘ ਗਤਕੇ ਦੇ ਜੌਹਰ ਵਿਖਾ ਰਹੇ ਹਨ |
ਸਾਰੇ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਮਾਨ ਵਾਲੀ ਗੱਲ ਕਿ ਅੱਜ ਸਾਡੇ ਗੁਰੂਆਂ ਦੁਆਰਾ ਦਿੱਤੀ ਧਰਮ ਦੀ ਰੱਖਿਆ ਲਈ ਇਸ ਨਿਸ਼ਾਨੀ ਨੂੰ ਅੱਜ ਵਿਦੇਸ਼ਾਂ ਵਿੱਚੋ ਵੀ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਓਥੋਂ ਦੇ ਲੋਕ ਇਸਨੂੰ ਬਹੁਤ ਪਸੰਦ ਕਰਦੇ ਹਨ | ਇਸਦਾ ਸਿਹਰਾ ਜਾਂਦਾ ਹੈ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਜਿਹੜੇ ਕਿ ਵਿਦੇਸ਼ੀ ਧਰਤੀ ਅਤੇ ਵਿਦੇਸ਼ੀ ਕਲਚਰ ਹੋਣ ਦੇ ਬਾਵਜੂਦ ਵੀ ਆਪਣੇ ਧਰਮ ਅਤੇ ਸਿੱਖੀ ਨਾਲ ਜੁੜੇ ਹੋਏ ਹਨ |
ਕੈਨੇਡਾ ਦੇ ਵਿੱਚ ਵਸਦੇ ਪੰਜਾਬੀਂ ਨੂੰ ਜੋ ਅੱਜ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਉਸਦਾ ਕਰਵਾ ਵੀ ਇਹ ਹੀ ਹੈ | ਜੇਕਰ ਵੇਖਿਆ ਜਾਵੇ ਤਾਂ ਇਹ ਵੀਡੀਓ ਉਹਨਾਂ ਦੇ ਲਈ ਇਕ ਸੰਦੇਸ਼ ਵੀ ਹੈ ਜੋ ਕਿ ਅੱਜ ਸਿੱਖੀ ਤੋਂ ਵਿਛੜਦੇ ਜਾ ਰਹੇ ਹਨ |
Be the first to comment