ਨਿਮਰਤ ਖਹਿਰਾ ਦਾ ਨਵਾਂ ਗੀਤ “ਰਾਣੀਹਾਰ ” ਯੂਟਿਊਬ ਤੇ ਹੈ ਟਰੈਂਡਿੰਗ, ਵੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਖੂਬਸੂਰਤ ਅਤੇ ਟੈਲੇਂਟਿਡ ਸਿੰਗਰ ਹਨ nimrat khaira ” ਨਿਮਰਤ ਖਹਿਰਾ ” ਅਤੇ ਇਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਵਧੀਆ ਵਧੀਆ ਗੀਤ ਦਿੱਤੇ ਹਨ ਜਿਵੇਂ ਕਿ ਸੂਟ, ਰੌਬ ਰੱਖਦੀ, ਸਲੂਟ ਵੱਜਦੇ ਆਦਿ ਅਤੇ ਲੋਕਾਂ ਦੁਆਰਾ ਇਹਨਾਂ ਸਭ ਗੀਤਾਂ ਨੂੰ ਕਾਫੀ ਜਿਆਦਾ ਪਸੰਦ ਕੀਤਾ ਗਿਆ ਹੈ | ਤੁਹਾਨੂੰ ਦੱਸ ਦਈਏ ਕੀ ਇਹਨਾਂ ਦਾ ਇਕ ਹੋਰ ਨਵਾਂ ਗੀਤ  “ ਰਾਣੀਹਾਰ ” punjabi song ਆ ਗਿਆ ਹੈ | ਆਮਤੋਰ ਤੇ ਪੰਜਾਬੀ ਗੀਤਾਂ ਵਿੱਚ ਮੁੰਡੇ ਹੀ ਕੁੜੀਆਂ ਦੀਆਂ ਤਾਰੀਫਾਂ ਕਰਦੇ ਹਨ ਪਰ ਇਸ ਗੀਤ ਵਿੱਚ ਨਿਮਰਤ ਖੈਰਾ ਨੇ ਮੁੰਡੇ ਦੀ ਬਹੁਤ ਤਾਰੀਫ਼ ਕੀਤੀ ਹੈ |

ਇਸ ਗੀਤ ਦੇ ਬੋਲ ਬੜੇ ਹੀ ਕਮਾਲ ਦੇ ਹਨ ਜਿਸ ਵਿੱਚ ਨਿਮਰਤ ਖੈਰਾ nimrat khaira ਵਾਰ ਵਾਰ ਏਹੀ ਕਹਿ ਰਹੇ ਹਨ ਕਿ “ ਰਾਣੀਹਾਰ ਕੀ ਕਰਨਾ ਤੂੰ ਹੈ ਜੱਟੀ ਦਾ ਗਹਿਣਾ ” | ਇਹ ਬੇਹੱਦ ਖੂਬਸੂਰਤ ਬੋਲ ਲਿਖੇ ਹਨ ਅਰਜਨ ਢਿਲੋਂ ਨੇ ਅਤੇ ਪ੍ਰਿੰਸ ਭੁੱਲਰ ਨੇ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ” ਪ੍ਰੀਤ ਹੁੰਦਲ ” ਨੇ | ਗੀਤ ਦੀ ਵੀਡੀਓ ਡਾਇਰੈਕਟ ਕੀਤੀ ਗਈ ਹੈ ਮਸ਼ਹੂਰ ਡਾਇਰੈਕਟਰ ” ਸੁੱਖ ਸੰਘੇੜਾ ” ਵਲੋ |  ਗੀਤ punjabi song ਦੀ ਵੀਡੀਓ ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ | ਇਸ ਗੀਤ ਦੇ ਨਿਰਮਾਤਾ ਹਨ ” ਗੁਣਬੀਰ ਸਿੰਘ ਸਿੱਧੂ ” ਅਤੇ ਮਨਮੋੜ ਸਿੱਧੂ | ਉਮੀਦ ਹੈ ਸੱਭ ਦੁਆਰਾ ਇਸ ਗੀਤ ਨੂੰ ਉਨਾਂ ਹੀ ਪਿਆਰ ਮਿਲੇਗਾ ਜਿਹਨਾਂ ਕਿ ਉਹਨਾਂ ਦੇ ਗੀਤਾਂ ਨੂੰ ਪਹਿਲਾਂ ਮਿਲਿਆ ਹੈ |