ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਕੌਣ ਹੈ ਕਾਹਲਾ ,ਵੇਖੋ ਵੀਡਿਓ
ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਇੱਕ ਸ਼ਖਸ ਬਹੁਤ ਹੀ ਕਾਹਲਾ ਪਿਆ ਹੋਇਆ ਹੈ । ਇਹ ਸ਼ਖਸ ਨਿਸ਼ਾ ਬਾਨੋ ਨੂੰ ਇੰਪ੍ਰੈੱਸ ਕਰਨ ਲਈ ਤਰ੍ਹਾਂ –ਤਰ੍ਹਾਂ ਦੇ ਉਪਾਅ ਕਰ ਰਿਹਾ ਹੈ ਪਰ ਨਿਸ਼ਾ ਬਾਨੋ ਉਸ ਨੂੰ ਕੋਈ ਰਾਹ ਨਹੀਂ ਦੇ ਰਹੀ । ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਗੱਭਰੂ ਉਸ ਨਾਲ ਪਿਆਰ ਦੀਆਂ ਪੀਂਘਾ ਪਾ ਕੇ ਉਸ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।

ਹੋਰ ਵੇਖੋ  :ਕਿਸ ਨੇ ਖੋਹੇ ਰੋਸ਼ਨ ਪ੍ਰਿੰਸ ਦੇ ਹਾਸੇ

ਇਹ ਗੱਭਰੂ ਕਾਫੀ ਕੋਸ਼ਿਸ਼ਾਂ ਕਰਦਾ ਹੈ ਅਤੇ ਆਖਿਰਕਾਰ ਆਪਣੇ ਮਨਸੂਬੇ ‘ਚ ਕਾਮਯਾਬ ਹੋ ਜਾਂਦਾ ਹੈ ਅਤੇ ਦੋਨਾਂ ਦੀ ਤਸਵੀਰ ਆਖਿਰਕਾਰ ਗੱਭਰੂ ਦੇ ਡਰਾਇੰਗ ਰੂਮ ‘ਚ ਲੱਗ ਜਾਂਦੀ ਹੈ । ਅਸੀਂ ਗੱਲ ਕਰ ਰਹੇ ਹਾਂ ਨਿਸ਼ਾ ਬਾਨੋ ਦੇ ਨਵੇਂ ਆਏ ਗੀਤ ਦੀ ।

ਹੋਰ ਵੇਖੋ  :ਮੁਸ਼ਕਿਲ ਹਲਾਤਾਂ ਨਾਲ ਲੜਨ ਦੀ ਪ੍ਰੇਰਣਾ ਦਿੰਦਾ ਹੈ ਗੀਤ ‘ਟਾਈਮ’,ਵੇਖੋ ਵੀਡਿਓ

ਜਿਸ ਦਾ ਟਾਈਟਲ ਹੈ ‘ਡਰਾਇੰਗ ਰੂਮ’ ਗੀਤ ਨੂੰ ਸੰਗੀਤਬੱਧ ਕੀਤਾ ਹੈ ਕੇ.ਵੀ ਸਿੰਘ ਨੇ ਅਤੇ ਗੀਤ ਦੇ ਬੋਲਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ ਦਰਸ਼ਨ ਚੀਮਾ ਨੇ । ਇਸ ਗਾਣੇ ਦਾ ਵੀਡਿਓ ਤਿਆਰ ਕੀਤਾ ਹੈ ਕਲੱਬ ਕੇ ਨੇ ।ਜਿਨ੍ਹਾਂ ਵੱਲੋਂ ਬਹੁਤ ਹੀ ਖੁਬਸੂਰਤੀ ਨਾਲ ਇਸ ਵੀਡਿਓ ਨੂੰ ਬਣਾਇਆ ਗਿਆ ਹੈ ।ਦੱਸ ਦਈਏ ਕਿ ਨਿਸ਼ਾ ਬਾਨੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਅਦਾਕਾਰੀ ‘ਚ ਉਨ੍ਹਾਂ ਨੇ ਕਾਫੀ ਨਾਂਅ ਕਮਾਇਆ ਹੈ । ਹੁਣ ਤੱਕ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਹਾਲ ਵਿੱਚ ਹੀ ਆਈ ‘ਰਾਂਝਾ ਰਿਫਿਊਜੀ’ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ

drawing room nisha bano new song