ਨਿਸ਼ਾਨ ਭੁੱਲਰ ਨੇ ਆਪਣੇ ਛੋਟੇ ਜਿਹੇ ਫੈਨ ਦਾ ਵੀਡੀਓ ਕੀਤਾ ਸਾਂਝਾ

ਮੁੱਛ ਰੱਖਣਾ ਪੰਜਾਬੀਆਂ ਦੀ ਆਦਤ ਹੀ ਨਹੀਂ ਸਗੋ ਸ਼ੋਂਕ ਹੈ| ਮੁੱਛ ਦੇ ਵੱਖਰੇ ਸਵੈਗ ਨੂੰ ਲੈਕੇ ਅੱਜ ਤੱਕ ਕਈ ਪੰਜਾਬੀ ਗੀਤ ਆ ਚੁੱਕੇ ਹਨ| ਹਾਲ ਹੀ ਰਿਲੀਜ ਹੋਇਆ ਹੈ ਪੰਜਾਬੀ ਗਾਇਕ ਅਤੇ ਮਾਡਲ ਨਿਸ਼ਾਨ ਭੁੱਲਰ Nishawn Bhullar ਦਾ ਨਵਾਂ ਗੀਤ “ਮੁੱਛ” punjabi song| ਜਿਥੇ ਨਿਸ਼ਾਨ ਭੁੱਲਰ ਦੁਆਰਾ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਇਆ ਗਿਆ ਹੈ ਓਥੇ ਹੀ ਦੀਪ ਜੰਡੂ ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ| ਲੇਖਕ ਅਰਜਨ ਢਿੱਲੋਂ ਦੁਆਰਾ ਇਸਦੇ ਬੋਲੇ ਲਿਖੇ ਗਏ ਹਨ| ਨਿਸ਼ਾਨ ਭੁੱਲਰ ਫੈਨਸ ਲਈ ਕੁਝ ਨਾ ਕੁਝ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਰਹਿੰਦੇ ਹਨ|

ਉਹਨਾਂ ਨੇ ਗੀਤ ਦੀ ਪ੍ਰੋਮੋਸ਼ਨ ਕਰਦਾ ਹੋਇਆ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ਜਿਸ ਵਿਚ ਇੱਕ ਛੋਟਾ ਜਿਹਾ ਸਰਦਾਰ ਆਪਣੀਆਂ ਮੁੱਛਾਂ ਨੂੰ ਕੁੰਡੀ ਕਰ ਰਿਹਾ ਹੈ ਅਤੇ ਕਾਲਾ ਕੁੜਤਾ ਪਾਏ ਬਹੁਤ ਚੰਗਾ ਲੱਗ ਰਿਹਾ ਹੈ|ਦੱਸ ਦੇਈਏ ਕਿ ਨਿਸ਼ਾਨ ਭੂੱਲਰ ਦਾ ਇਹ ਗੀਤ ਯੂਟਿਊਬ ਤੇ ਦੂੱਜੇ ਨੰਬਰ ਤੇ ਟਰੈਂਡ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕਰ ਕੇ ਦਿੱਤੀ|

ਨਿਸ਼ਾਨ ਭੁੱਲਰ Nishawn Bhullar ਦੇ ਗੀਤ ਜਿਵੇਂ ਕਿ ਤੋੜ ਦਿੰਦੇ ਹਾਂ,ਸਰਪੰਚੀ,ਸੋਹਣੀ ਲੱਗਦੀ,ਹੱਦ ਵੀ ਹੁੰਦੀ ਹੈ,ਯਾਰਾਂ ਦੇ ਸਿਰਾਂ ਤੇ punjabi song ਆਦਿ ਅਤੇ ਕਈ ਹੋਰ ਗੀਤਾਂ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ| ਉਮੀਦ ਹੈ ਉਹਨਾਂ ਦੇ ਇਸ ਗੀਤ ਮੁੱਛ ਨੂੰ ਵੀ ਉਹਨਾਂ ਹੀ ਪਿਆਰ ਮਿਲੇਗਾ|