ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ‘ਵੰਝਲੀ’ 17 ਦਸੰਬਰ ਨੂੰ ਪੀਟੀਸੀ ਸਟੂਡਿਓ ਵੱਲੋਂ ਕੀਤਾ ਜਾਵੇਗਾ ਜਾਰੀ
ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰ ਰਹੇ ਨੇ ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ‘ਵੰਝਲੀ’ ਇਸ ਗੀਤ ਨੂੰ ਸਤਾਰਾਂ ਦਸੰਬਰ ਨੂੰ ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤਾ ਜਾਵੇਗਾ । ਵੰਝਲੀ ਨਾਂਅ ਦੇ ਟਾਈਟਲ ਹੇਠ ਆ ਰਹੇ ਇਸ ਗੀਤ ਦਾ ਫਿਲਹਾਲ ਪ੍ਰੋਮੋ ਜਾਰੀ ਹੋਇਆ ਹੈ ਅਤੇ ਇਹ ਪੂਰਾ ਗੀਤ ਸਤਾਰਾਂ ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ । ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਸ ਗੀਤ ਨੂੰ ਨੁਪੂਰ ਸਿੱਧੂ ਨਰਾਇਣ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ : ਪੀਟੀਸੀ ਸਟੂਡਿਓ ਦੀ ਸ਼ੁਰੂਆਤ ,ਪੀਟੀਸੀ ਸਟੂਡਿਓ ਦਾ ਪਹਿਲਾ ਗੀਤ ਰਿਲੀਜ਼ ,ਨਵੇਂ ਗਾਇਕਾਂ ਲਈ ਹੈ ਵਧੀਆ ਪਲੇਟਫਾਰਮ

ਸੋਮਵਾਰ ਸਵੇਰੇ ਦਸ ਵਜੇ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ ਅਤੇ ਯੂਟਿaਬ ‘ਤੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ਅਤੇ ਪੂਰੇ ਗੀਤ ਨੂੰ ਸਤਾਰਾਂ ਨਵੰਬਰ ਨੂੰ ਵੇਖਿਆ ਜਾ ਸਕਦਾ ਹੈ । ਦੱਸ ਦਈਏ ਕਿ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਵੱਲੋਂ ਆਏ ਦਿਨ ਨਵੇਂ ਗੀਤ ਕੱਢੇ ਜਾ ਰਹੇ ਹਨ ਅਤੇ ਪੀਟੀਸੀ ਦੇ ਬੈਨਰ ਥੱਲੇ ਰਿਲੀਜ਼ ਹੋਣ ਵਾਲੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਤੁਹਾਨੂੰ ਦੱਸ ਦਈਏ ਕਿ ਪੀਟੀਸੀ ਸਟੂਡਿਓ ਵੱਲੋਂ ਹਰ ਹਫਤੇ ਦੋ ਗਾਣੇ ਕੱਢੇ ਜਾਂਦੇ ਨੇ ਸੋਮਵਾਰ ਅਤੇ ਵੀਰਵਾਰ । ਜਿਸ ਦੇ ਤਹਿਤ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ।