ਡਰਾ ਦੇਵੇਗਾ ਅਕਸ਼ੇ ਕੁਮਾਰ ਦਾ ਇਹ ਭਿਆਨਕ ਰੂਪ
ਮਿਸਟਰ ਖਿਲਾੜੀ ” ਅਕਸ਼ੈ ਕੁਮਾਰ ” bollywood movies ਨੇਂ ਬਾਲੀਵੁੱਡ ਨੂੰ ਬਹੁਤ ਹੀ ਵਧੀਆਂ ਵਧੀਆਂ ਫ਼ਿਲਮਾਂ ਦਿੱਤੀਆਂ ਹਨ ਜੋ ਕਿ ਸਮਾਜ ਨੂੰ ਇੱਕ ਸੰਦੇਸ਼ ਵੀ ਦਿੰਦਿਆਂ ਹਨ ਜਿਵੇਂ ਕਿ , ਟਾਇਲਟ , ਪੈਡ ਮੈਂਨ ,ਐਰਲਿਫਟ ਆਦਿ ਅਤੇ ਇਹ ਫ਼ਿਲਮਾਂ ਸਿਰਫ ਹਿੱਟ ਹੀ ਨਹੀਂ ਬਲਕਿ ਬਹੁਤ ਸੁਪਰਹਿੱਟ ਹੋਈਆਂ ਸਨ | ਹਾਲ ਹੀ ਵਿੱਚ ” ਅਕਸ਼ੈ ਕੁਮਾਰ ” ਨੇਂ ਇੰਸਟਾਗ੍ਰਾਮ ਦੇ ਜਰੀਏ ਆਪਣੀ ਜਲਦ ਰਿਲੀਜ ਹੋਣ ਜਾ ਰਹੀ ਫ਼ਿਲਮ ‘2.0’ ਦਾ ਟ੍ਰੇਲਰ ਸਾਂਝਾ ਕੀਤਾ ਹੈ | ਅੱਜ ਤਕ ਤੁਸੀਂ ” ਅਕਸ਼ੈ ਕੁਮਾਰ ” ਨੂੰ ਬਤੋਰ ਹੀਰੋ ਹੀ ਸਾਰੀਆਂ ਫ਼ਿਲਮਾਂ ਵਿੱਚ ਵੇਖਦੇ ਆਏ ਹੋ ਪਰ ਇਸ ਵਾਰ ” ਅਕਸ਼ੈ ਕੁਮਾਰ ” ਹੀਰੋ ਨਹੀਂ ਬਲਕਿ ਇੱਕ ਵਿਲੰ ਦੇ ਰੂਪ ਵਿੱਚ ਨਾਜਰ ਆਉਣਗੇ | ਇਸ ਫ਼ਿਲਮ ਵਿੱਚ ਫ਼ਿਲਮ ਵਿੱਚ ਰਜਨੀਕਾਂਤ ਦੀ ਮੁਖ ਭੂਮਿਕਾ ਵੇਖਣ ਨੂੰ ਮਿਲੇਗੀ | ਟੀਜ਼ਰ ਨੂੰ ਦੇਖਣ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕੀਤਾ ਜਾਂ ਰਿਹਾ ਹੈ। ਦੱਸ ਦੇਈਏ ਕਿ ‘2.0’ ਦਾ ਟੀਜ਼ਰ ਬੇਹੱਦ ਸ਼ਾਨਦਾਰ ਹੈ ਅਤੇ ਸੱਭ ਦੁਆਰਾ ਬਹੁਤ ਪਸੰਦ ਕੀਤਾ ਜਾਂ ਰਿਹਾ ਹੈ | ਇਸ ਫ਼ਿਲਮ ਵਿੱਚ ਗਜ਼ਬ ਦੇ ਵੀ ਐਫ. ਐਕਸ. ਦਾ ਇਸਤੇਮਾਲ ਕੀਤਾ ਗਿਆ ਹੈ ਇਹ ਰਜਨੀਕਾਂਤ ਦੀ ਫਿਲਮ ‘ਰੋਬੋਟ’ ਦਾ ਅਗਲਾ ਭਾਗ ਹੈ |

View this post on Instagram

On the auspicious occasion of #GaneshChaturthi, doing Shree Ganesh of India’s Grandest Film: #2Point0 ! Here’s a glimpse of the biggest rivalry, Good or Evil…Who decides? #2Point0Teaser ‬ ‪@2Point0Movie @DharmaMovies

A post shared by Akshay Kumar (@akshaykumar) on

ਦੱਸ ਦੇਈਏ ਕੀ ਰਜਨੀਕਾਂਤ ਨੇ ਰੋਬੋਟ ਵਿੱਚ ਡਬਲ ਰੋਲ ਕੀਤਾ ਸੀ ਅਤੇ ‘2.0’ ‘ਚ ਵੀ ਰਜਨੀਕਾਂਤ ਦਾ ਡਬਲ ਰੋਲ ਹੀ ਹੈ। ਰਜਨੀਕਾਂਤ ਇਸ ਭਾਗ ਵਿੱਚ ਵੀ ਇੱਕ ‘ਚਿੱਟੀ’ ਨਾਂ ਦੇ ਰੋਬੋਟ ਨੂੰ ਲੈ ਕੇ ਆਉਣਗੇ ਅਤੇ ਸ਼ੈਤਾਨ ਕੋਲੋਂ ਇਸ ਦੁਨੀਆ ਨੂੰ ਬਚਾਉਣਗੇ | ਫਿਲਮ ‘ਚ ਅਕਸ਼ੇ ਕੁਮਾਰ ਵਿਲੇਨ ਦਾ ਰੋਲ ਅਦਾ ਕਰਦੇ ਹੋਏ ‘ਡਾਕਟਰ ਰਿਚਰਡ’ ਦਾ ਕਿਰਦਾਰ ਨਿਭਾ ਰਹੇ ਹਨ | ‘2.0’ ਫਿਲਮ ਦੇ ਰਾਹੀਂ ਅਕਸ਼ੈ ਪਹਿਲੀ ਵਾਰ ਰਜਨੀਕਾਂਤ ਨਾਲ ਕੰਮ ਕਰਨ ਜਾਂ ਰਹੇ ਹਨ ਅਤੇ ਸਾਊਥ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਟੀਜ਼ਰ ਦੀ ਸ਼ੁਰੂਆਤ ‘ਚ ਦੁਨੀਆ ਤੋਂ ਮੋਬਾਈਲ ਫੋਨ ਦੇ ਅਚਾਨਕ ਖੋਹਣ ਨਾਲ ਕੀਤੀ ਗਈ ਹੈ, ਜਿਸ ਦਾ ਇਸ਼ਾਰਾ ਆਉਣ ਵਾਲੇ ਵੱਡੇ ਖਤਰੇ ਵੱਲ ਹੈ | 29 ਨਵੰਬਰ ਨੂੰ ਰਿਲੀਜ਼ ਹੋ ਰਹੀ ‘2.0’ ਪਹਿਲਾਂ ਆਪਣੇ ਬਜਟ ਨੂੰ ਲੈ ਕੇ ਸੁਰਖੀਆਂ ‘ਚ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ | ਇਸ ਫ਼ਿਲਮ ਦਾ ਬਜਟ ਤਕਰੀਬਨ 500 ਕਰੋੜ ਹੈ |