ਇੰਤਜ਼ਾਰ ਦੀਆਂ ਘੜੀਆਂ ਖਤਮ ਫ਼ਿਲਮ ” ਮਰ ਗਏ ਓਏ ਲੋਕੋ ” ਦਾ ਟ੍ਰੇਲਰ ਹੋਇਆ ਰਿਲੀਜ, ਵੇਖੋ ਵੀਡੀਓ

Written by Anmol Preet

Published on : August 14, 2018 5:29
ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਬਹੁਤ ਹੀ ਬੇਸਬਰੀ ਨਾਲ ਉਡੀਕੇ ਜਾ ਰਹੇ ਫ਼ਿਲਮ ” ਮਰ ਗਏ ਓਏ ਲੋਕੋ ” punjabi movie ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ | ਫ਼ਿਲਮ ਦਾ ਟ੍ਰੇਲਰ ਬਹੁਤ ਹੀ ਹਾਸੇ ਭਰਿਆ ਹੈ ਅਤੇ ਸਭ ਦੁਆਰਾ ਬਹੁਤ ਹੀ ਪਸੰਦ ਕੀਤਾ ਹੈ ਰਿਹਾ ਹੈ | ਫ਼ਿਲਮ ਦੇ ਟ੍ਰੇਲਰ ਚ ਵਿਖਾਇਆ ਗਿਆ ਹੈ ਕਿ ਗ਼ਲਤੀ ਨਾਲ ਬੀਨੂੰ ਢਿੱਲੋਂ ਦੀ ਜਗ੍ਹਾ ਗਿੱਪੀ ਗਰੇਵਾਲ gippy grewal ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਫਿਰ ਸਵਰਗ ‘ਚ ਜਾ ਕੇ ਇਹ ਕਨਫਿਊਜ਼ਨ ਕਿਵੇਂ ਦੂਰ ਹੁੰਦੀ ਹੈ, ਇਹ ਜਾਣਨ ਲਈ ਤਾਂ ਫਿਲਮ ਹੀ ਦੇਖਣੀ ਪਵੇਗੀ । ਇਸ ਫਿਲਮ ‘ਚ ਹਰ ਕਲਾਕਾਰ ਮਜ਼ੇਦਾਰ ਡਾਇਲਾਗ ਬੋਲਦਾ ਨਜ਼ਰ ਆ ਰਿਹਾ ਹੈ, ਖਾਸ ਕਰ ਗੁਰਪ੍ਰੀਤ ਘੁੱਗੀ ਦੇ ਡਾਇਲਾਗ ਟਰੇਲਰ ‘ਚ ਕਾਮੇਡੀ ਦਾ ਕਾਫੀ ਤੜਕਾ ਲਗਾ ਰਹੇ ਹਨ |

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।Be the first to comment

Leave a Reply

Your email address will not be published.


*