ਕੋਵਿਡ-19 ਕੇਸਾਂ ਦੇ ਮਾਮਲੇ ‘ਚ ਟੋਰਾਂਟੋ ਅਤੇ ਬਰੈਂਪਟਨ ਮੁੜ੍ਹ ਤੋਂ “ਮੋਹਰੀ”

Written by Ragini Joshi

Published on : November 16, 2020 12:08
ਕੋਵਿਡ-19 ਕੇਸਾਂ ਦੇ ਮਾਮਲੇ 'ਚ ਟੋਰਾਂਟੋ ਅਤੇ ਬਰੈਂਪਟਨ ਮੁੜ੍ਹ ਤੋਂ "ਮੋਹਰੀ"

ਕੋਵਿਡ-19 ਕੇਸਾਂ ਦੇ ਮਾਮਲੇ ‘ਚ ਟੋਰਾਂਟੋ ਅਤੇ ਬਰੈਂਪਟਨ ਮੁੜ੍ਹ ਤੋਂ “ਮੋਹਰੀ”

ਉਨਟਾਰੀਓ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,487 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ ਜਦਕਿ ਕੱਲ੍ਹ 1,248 ਨਵੇਂ ਕੇਸ ਦਰਜ ਕੀਤੇ ਗਏ ਸਨ ।

ਪਿਛਲੇ ਹਫਤੇ ਦੇ ਮੁਕਾਬਲੇ 30 ਫੀਸਦ ਵੱਧ ਕੇਸ ਦਰਜ ਕੀਤੇ ਗਏ ਹਨ। ਸੋਮਵਾਰ ਨੂੰ ਕੋਵਿਡ-19 ਕਾਰਨ ਸੂਬੇ ‘ਚ 10 ਮੌਤਾਂ ਦਰਜ ਕੀਤੀਆਂ ਗਈਆਂ ਜਦਕਿ ਐਤਵਾਰ ਨੂੰ ਇਹ ਗਿਣਤੀ 29 ਸੀ।

ਨਵੇਂ ਦਰਜ ਕੀਤੇ ਗਏ ਕੇਸਾਂ ਵਿਚੋਂ 60% ਵੱਡੇ ਰੂਪ ਵਿਚ ਟੋਰਾਂਟੋ (508 ਨਵੇਂ ਕੇਸ) ਅਤੇ ਪੀਲ ਰੀਜਨ (392 ਨਵੇਂ ਕੇਸ) ਤੋਂ ਸਾਹਮਣੇ ਆਏ ਹਨ।

ਐਤਵਾਰ ਨੂੰ ਉਨਟਾਰੀਓ ‘ਚ 33,351 ਟੈਸਟ ਕੀਤੇ ਗਏ ਸਨ ਅਤੇ ਇਹ ਗਿਣਤੀ ਹਮੇਸ਼ਾ ਵਾਂਗ ਐਤਵਾਰ ਨੂੰ ਹਫ਼ਤੇ ਦੇ ਬਾਕੀ ਦਿਨਾਂ ਦੇ ਮੁਕਾਬਲੇ ਘੱਟ ਸੀ।

ਉਨਟਾਰੀਓ ‘ਚ ਇਸ ਵੇਲੇ 716 ਵਸਨੀਕਾਂ ਦੀ ਕੋਵਿਡ -19 ਅਤੇ ਉਨਟਾਰੀਓ ਦੇ ਲੰਮੇ ਸਮੇਂ ਦੇ ਕੇਅਰ ਹੋਮਜ਼ ਵਿੱਚ ਚਾਰ ਨਵੀਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਕੁੱਲ 626 ਲੌਂਗ ਟਰਮ ਕੇਅਰ ਹੋਮਸ ਵਿਚੋਂ 107 ‘ਚ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ।

ਦੱਸ ਦੇਈਏ ਕਿ ਹੈਲੋਵੀਨ ਅਤੇ ਦਿਵਾਲੀ ਤੋਂ ਬਾਅਦ ਸੂਬੇ ‘ਚ ਕੋਵਿਡ-19 ਦੇ ਕੇਸਾਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੂਬੇ ਨੂੰ “ਫੈਲਾਅ ਦੇ ਖ਼ਤਰੇ” ਮੁਤਾਬਕ ਹਿੱਸਿਆਂ ‘ਚ ਵੰਡਿਆ ਗਿਆ ਹੈ।