
ਓਂਟਾਰੀਓ ਸਿੱਖਾਂ ਨੂੰ ਕੈਨੇਡੀਅਨ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ, ਸਿੱਖਾਂ ‘ਚ ਖੁਸ਼ੀ ਦੀ ਲਹਿਰ
ਓਂਟਾਰੀਓ : ਕੈਨੇਡਾ ਦੇ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬਿਆਂ ਦੇ ਵਾਂਗ ਹੀ ਹੁਣ ਓਂਟਾਰੀਓ `ਚ ਵੀ ਹੁਣ ਸਿੱਖ ਭਾਈਚਾਰੇ ਨੂੰ ਵੱਡੀ ਖ਼ੁਸ਼ਖ਼ਬਰੀ ਮਿਲਣ ਜਾ ਰਹੀ ਹੈ। ਜਿਸ ਦੌਰਾਨ ਹੁਣ ਓਂਟਾਰੀਓ ‘ਚ ਵੀ ਹੁਣ ਸਿੱਖਾਂ ਨੂੰ ਦਸਤਾਰ ਸਜਾ ਕੇ ਯਾਨੀ ਕਿ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਛੋਟ ਮਿਲ ਸਕਦੀ ਹੈ।
ਹੋਰ ਪੜ੍ਹੋ: ਸੱਚ ਦੀ ਕੰਧ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਕਤਲ ਹੋਏ ਸਿੱਖਾਂ ਦਾ ਨਾਂ ਲਿਖਿਆ ਜਾਵੇਗਾ
ਮਿਲੀ ਜਾਣਕਾਰੀ ਮੁਤਾਬਕ, ਇਸ ਮਾਮਲੇ ਸਬੰਧੀ ਕੈਨੇਡਾ ਸਰਕਾਰ ਵਲੋਂ ਇਕ ਬਿੱਲ ਪਾਸ ਕੀਤਾ ਜਾ ਰਿਹਾ। ਇਸ ਬਿਲ ਨੂੰ ਓਂਟਾਰੀਓ ਅਸੈਂਬਲੀ ਦੇ ਐੱਮ. ਪੀ. ਪੀ. ਪ੍ਰਭਮੀਤ ਸਰਕਾਰੀਆ ਦੁਆਰਾ ਪੇਸ਼ ਕੀਤਾ ਗਿਆ ਹੈ। ਜੋ ਕਿ ਇਕ ਪ੍ਰਾਈਵੇਟ ਮੈਂਬਰ ਬਿੱਲ ਹੈ, ਜਿਸ ‘ਤੇ ਹੁਣ 18 ਅਕਤੂਬਰ ਨੂੰ ਬਹਿਸ ਹੋਵੇਗੀ। ਜੇਕਰ ਇਸ ਬਿਲ ਨੂੰ ਸਹਿਮਤੀ ਮਿਲ ਜਾਂਦੀ ਹੈ ਤਾ ਸਾਲ ਦੇ ਅਖ਼ੀਰ ਤਕ ਹੀ ਇਹ ਕਾਨੂੰਨ `ਚ ਤਬਦੀਲ ਕੀਤਾ ਜਾਵੇਗਾ, ਜਿਸ ਦੇ ਬਾਅਦ ਸਿੱਖ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ।
ਹੋਰ ਪੜ੍ਹੋ : 3 ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ‘ਚ 1 ਵਿਅਕਤੀ ਦੀ ਮੌਤ
ਪ੍ਰਭਮੀਤ ਸਰਕਾਰੀਆ ਦਾ ਕਹਿਣਾ ਹੈ ਕਿ ਹਾਲੇ ਤਕ ਬਿੱਲ ਨੂੰ ਕਾਨੂੰਨ ‘ਚ ਬਦਲਣ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਹੈ। ਪਰ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਇਸ ਬਿੱਲ ਨੂੰ ਕਾਨੂੰਨ `ਚ ਤਬਦੀਲ ਕੀਤਾ ਜਾ ਸਕਦਾ ਹੈ। ਤੁਹਾਨੂੰ ਦਸ ਦੇਈਏ ਕਿ ਇਸ ਮੰਗ ਨੂੰ ਲੈ ਕੇ ਕਾਫ਼ੀ ਪਾਰਟੀਆਂ, ਲੀਡਰਾਂ ਅਤੇ ਕਲੱਬਾਂ ਦੁਆਰਾ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਇਸ `ਚ ਨਾਕਾਮਯਾਬ ਰਹੇ। ਜੇਕਰ ਸਿੱਖਾਂ ਨੂੰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ `ਚ ਛੋਟ ਮਿਲ ਜਾਂਦੀ ਹੈ ਤਾ ਓਂਟਾਰੀਓ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਸਿੱਖਾਂ ਨੂੰ ਇਹ ਛੋਟ ਹੋਵੇਗੀ।