ਪਾਕਿਸਤਾਨ ਨੇ ਗੁਲਾਬ ਜਾਮੁਣ ਨੂੰ ਬਣਾਇਆ ਕੌਮੀ ਮਠਿਆਈ

author-image
Shaminder
New Update
gulab jamun

gulab jamun

ਗੁਲਾਬ ਜਾਮੁਣ ਦਾ ਨਾਂ ਸੁਣਦੇ ਹੀ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਕਿਉਂਕਿ ਇਹ ਮਠਿਆਈ ਹੀ ਅਜਿਹੀ ਹੈ । ਇਸੇ ਲਈ ਪਾਕਿਸਤਾਨ ਨੇ ਗੁਲਾਬ ਜਾਮੁਣ ਨੂੰ ਕੌਮੀ ਮਠਿਆਈ ਬਣਾ ਦਿੱਤਾ ਹੈ । ਆਪਣੀ ਕੌਮੀ ਮਠਿਆਈ ਨੂੰ ਚੁਣਨ ਲਈ ਪਾਕਿਸਤਾਨ ਸਰਕਾਰ ਨੇ ਇਸ ਲਈ ਬਕਾਇਦਾ ਟਵਿੱਟਰ ਤੇ ਵੋਟਿੰਗ ਵੀ ਕਰਵਾਈ । ਵੋਟਿੰਗ ਕਰਵਾਉਣ ਲਈ ਪਾਕਿਸਤਾਨ ਸਰਕਾਰ ਨੇ ਲੋਕਾਂ ਦੇ ਅੱਗੇ ਤਿੰਨ ਵਿਕਲਪ ਰੱਖੇ ਸਨ ।

ਹੋਰ ਵੇਖੋ:ਗੁਰੁ ਨਾਨਕ ਦੇਵ ਜੀ ਨਾਲ ਕਦੋਂ ਅਤੇ ਕਿਵੇਂ ਹੋਈ ਬਾਬਾ ਬੁੱਢਾ ਜੀ ਦੀ ਮੁਲਾਕਾਤ ,ਜਾਣੋ ਪੂਰੀ ਕਹਾਣੀ

Gulab Jamun

ਸਭ ਤੋਂ ਪਹਿਲੇ ਨੰਬਰ ਤੇ ਜਲੇਬੀ ਸੀ, ਦੂਜੇ ਨੰਬਰ ਤੇ ਬਰਫੀ ਅਤੇ ਤੀਜੇ ਨੰਬਰ ਤੇ ਗੁਲਾਬ ਜਾਮੁਣ ਸੀ ।ਪਰ ਇਸ ਵੋਟਿੰਗ ਵਿੱਚ ਗੁਲਾਬ ਜੁਮਾਣ ਨੇ ਸਭ ਨੂੰ ਪਿੱਛੇ ਛੱਡਦੇ ਹੋਏ, ਪਹਿਲਾ ਸਥਾਨ ਹਾਸਿਲ ਕੀਤਾ ਹੈ । ਇਸ ਵੋਟਿੰਗ ਵਿੱਚ 15  ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ । ਇਹਨਾਂ ਲੋਕਾਂ ਵਿੱਚ 47  ਫੀਸਦੀ ਲੋਕਾਂ ਨੇ ਗੁਲਾਬ ਜਾਮੁਣ ਨੂੰ ਚੁਣਿਆ, ਜਲੇਬੀ ਨੂੰ 34  ਫੀਸਦੀ ਅਤੇ ਬਰਫੀ ਨੂੰ 19  ਫੀਸਦੀ ਲੋਕਾਂ ਦੇ ਵੋਟ ਮਿਲੇ ।

ਹੋਰ ਵੇਖੋ:ਕਰਤਾਰ ਰਮਲਾ ਦੀ ਕਾਮਯਾਬੀ ਪਿੱਛੇ ਮੁਹੰਮਦ ਸਦੀਕ ਦਾ ਹੈ ਵੱਡਾ ਹੱਥ ,ਜਾਣੋ ਗਾਇਕ ਕਰਤਾਰ ਰਮਲਾ ਬਾਰੇ

,

pakistan ptc-punajbi-canada gulab-jamun
Advertisment