ਕੈਨੇਡਾ : ਪੰਜਾਬੀ ਨੌਜਵਾਨ ਨੂੰ ਘਰ ‘ਚ ਜਾ ਕੇ ਮਾਰੀ ਗੋਲੀ, ਹੋਈ ਮੌਤ
Palwinder Singh Punjabi Youth shot dead in Brampton

ਕੈਨੇਡਾ : ਪੰਜਾਬੀ ਨੌਜਵਾਨ ਨੂੰ ਘਰ ‘ਚ ਜਾ ਕੇ ਮਾਰੀ ਗੋਲੀ, ਹੋਈ ਮੌਤ

ਕੈਨੇਡਾ ‘ਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਰੱਖ ਦਿੱਤਾ ਹੈ।

ਬਰੈਂਪਟਨ ‘ਚ ਜਲੰਧਰ ਦੇ ਇੱਕ 28 ਸਾਲਾ ਨੌਜਵਾਨ ਦੇ ਘਰ ਵੜ੍ਹ ਕੇ ਉਸਦਾ ਕਤਲ ਕੀਤੇ ਜਾਣ ਦੀ ਖਬਰ ਨੇ ਪੂਰੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

ਮੰਗਲਵਾਰ ਸਵੇਰੇ ਇੱਕ 28ਸਾਲਾ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਪਲਵਿੰਦਰ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ ਜੋ ਕਿ ਨੈਸ਼ਨਲ ਐਵੀਨਿਊ ਰਾਮਾ ਮੰਡੀ (ਜਲੰਧਰ) ਵਾਸੀ ਰਿਟਾਇਰਡ ਥਾਣੇਦਾਰ ਗੁਰਮੇਜ ਸਿੰਘ ਦਾ ਪੁੱਤਰ ਸੀ।
Palwinder Singh Punjabi Youth shot dead in Brampton2010 ‘ਚ ਕੈਨੇਡਾ ਆਏ ਵਿੱਕੀ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਬ੍ਰੈਂਪਟਨ ‘ਚ ਆਪਣੇ ਦੋਸਤਾਂ ਨਾਲ ਰਹਿੰਦਾ ਸੀ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਜਦੋਂ ਉਹ ਕੰਮ ਤੋਂ ਘਰ ਵਾਪਿਸ ਆਇਆ ਤਾਂ ਕਿਸੇ ਦੇ ਦਰਵਾਜ਼ਾ ਖੜ੍ਹਕਾਉਣ ਤੋਂ ਬਾਅਦ ਜਦ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਦੋਸ਼ੀਆਂ ਵੱਲੋਂ ਉਸਨੂੰ ਗੋਲੀ ਮਾਰ ਦਿੱਤੀ ਗਈ।
Palwinder Singh Punjabi Youth shot dead in Bramptonਦੋਸਤਾਂ ਵੱਲੋਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਇਸ ਮਾਮਲੇ ‘ਚ ਮਿਸੀਸਾਗਾ ਦੇ ਦੋ ਦੋਸ਼ੀਆਂ, ਸੀਆਨ ਪੋਂਟੋ (18) ਅਤੇ ਐਂਡਰਿਊ ਐਡਵਰਡ (19), ਪਹਿਲੇ ਡਿਗਰੀ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ੨ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ।