ਕੈਨੇਡਾ-ਅਮਰੀਕਾ ਬਾਰਡਰ ਤੋਂ 24 ਸਾਲਾ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ, 14 ਮਿਲੀਅਨ ਡਾਲਰ ਬਜ਼ਾਰੀ ਮੁੱਲ ਦੀ 112.5 ਕਿਲੋ ਕੋਕੀਨ ਬਰਾਮਦ
ਫੋਰਟ ਏਰੀ, ੳਨਟਾਰੀਉ: ਨਾਰਥ ਓਨਟਾਰੀਓ ਵਿਖੇ ਸੀਬੀਐੱਸਏ ਵੱਲੋਂ ਕੈਨੇਡਾ-ਅਮਰੀਕਾ ਬਾਰਡਰ ਤੋਂ 24 ਸਾਲਾ ਟਰੱਕ ਡਰਾਈਵਰ ਪ੍ਰਦੀਪ ਸਿੰਘ ਕੋਲੋਂ 14 ਮਿਲੀਅਨ ਡਾਲਰ ਬਜ਼ਾਰੀ ਮੁੱਲ ਦੀ 112.5 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ।

ਕਿਊਬੈੱਕ ਦਾ ਵਾਸੀ 24 ਸਾਲਾ ਪ੍ਰਦੀਪ ਸਿੰਘ 15 ਜੂਨ, 2021 ਨੂੰ, ਕਮਰਸ਼ੀਅਲ ਟਰੱਕ ਲੈਕੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ ਸੀ ਜਦੋਂ ਉਸਨੂੰ ਜਾਂਚ ਲਈ ਭੇਜਿਆ ਗਿਆ ਤਾਂ 112.5 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ, ਜੋ ਕਿ ਡਫਲ ਬੈਗਾਂ ਦੇ ਅੰਦਰ ਸਟੋਰ ਕੀਤੀ ਹੋਈ ਸੀ।

ਇਸ ਤਤਿਹ ਆਰਸੀਐਮਪੀ ਵੱਲੋ ਪ੍ਰਦੀਪ ਸਿੰਘ ਨੂੰ ਲਾਸੈਲ ‘ਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰਜ ਲੱਗੇ ਹਨ।