ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ ਕੈਨੇਡਾ ਵਾਸੀ?? ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਨਵੀਂ ਸੂਚਨਾ!!
parents grandparents visa canada

ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ ਕੈਨੇਡਾ ਵਾਸੀ?? ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਨਵੀਂ ਸੂਚਨਾ!!

ਕੈਨੇਡਾ ‘ਚ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਬੁਲਾਉਣ ਦੇ ਚਾਹਵਾਨਾਂ ਲਈ ਇਮੀਗ੍ਰੇਸ਼ਨ ਵਿਭਾਗ ਨੇ ਨਵੀਂ ਸੂਚਨਾ ਜਾਰੀ ਕੀਤੀ ਹੈ।

ਇਮੀਗ੍ਰੇਸ਼ਨ, ਰਿਫਿਊਈਜ਼ ਐਂਡ ਸਿਟੀਜ਼ਨਸ਼ਿਪ ਕਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਉਹਨਾਂ ਕੋਲ 2020 ਦੇ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਲਈ ਇੱਕ ਨਵੀਂ ਦਾਖਲੇ ਦੀ ਪ੍ਰਕਿਰਿਆ ਦੇ ਵਿਕਾਸ ਨੂੰ ਪੂਰਾ ਕਰਨ ਲਈ ਲੋੜੀਂਦਾ ਸਮਾਂ ਚਾਹੀਦਾ ਹੈ, ਇਸ ਲਈ ਇਸ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਜਦੋਂ ਤੱਕ ਮੰਤਰੀਆਂ ਦੇ ਨਿਰਦੇਸ਼ ਜਾਰੀ ਨਹੀਂ ਹੁੰਦੇ, ਇਹ ਦੁਬਾਰਾ ਸ਼ੁਰੂ ਨਹੀਂ ਹੋਵੇਗਾ।

ਇਸਦਾ ਅਰਥ ਇਹ ਹੈ ਕਿ ਕੋਈ ਵੀ ਜੇਕਰ ਮਾਂ-ਪਿਓ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਿਚ ਦਿਲਚਸਪੀ ਜ਼ਾਹਰ ਕਰਦਾ ਹੈ ਤਾਂ, ਇਹ ਮੌਕਾ ਉਹਨਾਂ ਨੂੰ 1 ਜਨਵਰੀ, 2020 ਨੂੰ ਨੂੰ ਨਹੀਂ ਮਿਲੇਗਾ। ਪਹਿਲਾਂ ਇਹ ਪ੍ਰੋਗਰਾਮ 1 ਜਨਵਰੀ ਨੂੰ ਸ਼ੁਰੂ ਹੋਣ ਦੀ ਉਮੀਦ ਸੀ, ਜਿਸ ਨਾਲ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਬੁਲਾਉਣ ਦੇ ਚਾਹਵਾਨ, ਉਹਨਾਂ ਨੂੰ ਨਵੇਂ ਸਾਲ ਤੋਂ ਹੀ ਸਪਾਂਸਰ ਕਰ ਸਕਦੇ ਸਨ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਤਰੀਕ 2020 ਦੇ ਦਾਖਲੇ ਦੀ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਨਵੇਂ ਸਾਲ ਵਿਚ ਉਪਲਬਧ ਹੋਵੇਗੀ।

ਸੰਭਾਵਤ ਸਪਾਂਸਰ ਅਤੇ ਹਿੱਸੇਦਾਰ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਦਾਖਲੇ ਦੀ ਪ੍ਰਕਿਰਿਆ ਨੂੰ ਆਈਆਰਸੀਸੀ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ ‘ਤੇ ਜਾ ਕੇ ਦੇਖ ਸਕਦੇ ਹਨ।