
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ punjabi singer ” ਗਾਲ ਨਹੀਂ ਕੱਢਣੀ, ਟੋਹਰ ਨਾਲ ਛੜਾ, ਆਦਿ ਗੀਤਾਂ ਨਾਲ ਫੈਨਸ ਦੇ ਦਿਲ ਲੁੱਟਣ ਵਾਲੇ ਗਾਇਕ parmish verma ” ਪਰਮੀਸ਼ ਵਰਮਾ ” ਦੀ | ਇਹਨਾਂ ਦੀ ਇੱਕ ਖਾਸੀਅਤ ਹੈ ਕਿ ਇਹ ਹਮੇਸ਼ਾ ਆਪਣੇ ਫੈਨਸ ਲਈ ਇੰਸਟਾਗ੍ਰਾਮ ਦੇ ਜਰੀਏ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ | ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇਹ ਕਿਸੇ ਕਲੱਬ ਦੇ ਵਿੱਚ ਆਪਣਾ ਗੀਤ ” ਟੋਹਰ ਨਾਲ ਛੜਾ ” ਗਾ ਰਹੇ ਹਨ ਅਤੇ ਸੱਭ ਲੋਕ ਇਹਨਾਂ ਦੇ ਇਸ ਗੀਤ ਦਾ ਕਾਫੀ ਅਨੰਦ ਮਾਨ ਰਹੇ ਹਨ | ਇਸ ਵੀਡੀਓ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਕਲੱਬ ਵਿੱਚ ਇਹਨਾਂ ਨੂੰ ਵੇਖਣ ਲਈ ਕਾਫੀ ਸਾਰੀ ਭੀੜ ਇਕਠੀ ਹੋਈ ਹੈ ਤੇ ਜਿਸਤੋਂ ਇਹ ਜਾਹਿਰ ਹੁੰਦਾ ਹੈ ਕਿ ਲੋਕਾਂ ਵਿੱਚ ਇਹਨਾਂ ਨੂੰ ਮਿਲਣ ਪ੍ਰਤੀ ਕਾਫੀ ਕਰੇਜ ਹੈ |
ਪਰਮੀਸ਼ ਵਰਮਾ ਦੀ ਇੱਕ ਹੋਰ ਬਹੁਤ ਖਾਸ ਗੱਲ ਹੈ ਕਿ ਉਹ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਨਿੱਜੀ ਵਿੱਚ ਵੀ ਅਗਰ ਕੁੱਝ ਕਰਦੇ ਹਨ ਤਾਂ ਉਹ ਹਮੇਸ਼ਾ ਉਸਨੂੰ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ ਜਿਵੇਂ ਕਿ ਹਾਲ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀਆਂ ਕੁੱਝ ਵੀਡੀਓ ਸਾਂਝੀਆਂ ਕੀਤੀਆਂ ਸਨ ਜਿਵੇਂ ਕਿ ਉਹ ਆਪਣੇ ਭਰਾ ਸੁਖ਼ਨ ਨਾਲ ਚਿੜੀ ਉੱਡ ਕਾਂ ਉੱਡ ਖੇਡਦੇ ,ਜਾਂ ਕੀਤੇ ਉਹ ਸੜਕ ਦੇ ਕਿਨਾਰੇ ਗੰਨੇ ਦਾ ਜੂਸ ਪੀ ਰਹੇ ਹਨ ਅਜਿਹੀਆਂ ਹੋਰ ਵੀ ਕਾਫੀ ਸਾਰੀਆਂ ਵੀਡੀਓ ਹਨ ਜੋ ਇਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਸੰਬੰਧ ਰੱਖਦੀਆਂ ਹਨ |