
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੇ ਅੱਜ ਕਲ ਸੋਸ਼ਲ ਮੀਡਿਆ ਦਾ ਬਹੁਤ ਟਰੇਂਡ ਚੱਲ ਰਿਹਾ ਹੈ ਅਤੇ ਇਸਦਾ ਟਰੈਂਡ ਸਾਡੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਤੇ ਬਹੁਤ ਜਿਆਦਾ ਹੈ | ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਰਮੀਸ਼ ਵਰਮਾ parmish verma ਦੀ ਜੋ ਕਿ ਸੋਸ਼ਲ ਮੀਡਿਆ ਦੇ ਜਾਰੀਰੇ ਆਪਣੇ ਫੈਨਸ ਲਈ ਹਮੇਸ਼ਾ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ | ਸੋਸ਼ਲ ਮੀਡਿਆ ਤੇ ਪਰਮੀਸ਼ ਕਾਫੀ ਐਕਟਿਵ ਰਹਿੰਦੇ ਹਨ ਖਾਸ ਕਰਕੇ ਇੰਸਟਾਗ੍ਰਾਮ ਤੇ |
ਪਰਮੀਸ਼ ਆਪਣੇ ਗੀਤਾਂ ਅਤੇ ਵੀਡੀਓ ਬਾਰੇ ਤਾਂ ਜਾਣਕਾਰੀ ਦਿੰਦੇ ਹੀ ਹਨ ਇਸ ਤੋਂ ਇਲਾਵਾ ਉਹ ਆਪਣੀ ਰੋਜ਼ਾਨਾ ਜਿੰਦਗੀ ਦੀਆਂ ਵੀ ਕੁੱਝ ਨਾ ਕੁੱਝ ਪੋਸਟਾਂ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਹਨ | ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਰਾਂਠੇ ਅਤੇ ਚਾਹ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ | ਪਰਮੀਸ਼ ਇਸ ਤਰਾਂ ਦੀਆਂ ਰੋਸੋਈ ਵਿੱਚ ਖਾਣਾ ਬਣਾਉਂਦੇ ਹੋਏ ਦੀਆਂ ਕਈ ਵੀਡੀਓ ਸੋਸ਼ਲ ਮੀਡਿਆ ਦੇ ਜਰੀਏ ਸਾਂਝਾ ਕਰਦੇ ਰਹਿੰਦੇ ਹਨ |
ਉਹਨਾਂ ਦੇ ਹਾਲ ਹੀ ਵਿੱਚ ਆਏ ਗੀਤ ਰੋਂਦੀ ਬਾਰੇ ਜਿੱਥੇ ਪਰਮੀਸ਼ ਵਰਮਾ parmish verma ਦੁਆਰਾ ਇਸਨੂੰ ਗਾਇਆ ਹੈ ਓਥੇ ਹੀ ਇਸ ਵਿੱਚ ਅਦਾਕਾਰੀ ਵੀ ਉਹਨਾ ਦੁਆਰਾ ਹੀ ਕੀਤੀ ਗਈ ਹੈ | ਗੀਤ ਦੇ ਬੇਹੱਦ ਖੂਬਸੂਰਤ ਬੋਲ ” ਸਨੀ ਡੱਬ ” ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ” ਐਮ ਵੀ ” ਦੁਆਰਾ ਦਿੱਤਾ ਗਿਆ ਹੈ | ਨਾਲ ਹੀ ਨਾਲ ਖ਼ੁਦ ਪਰਮੀਸ਼ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ | ਪੂਰਾ ਦਾ ਪੂਰਾ ਗੀਤ punjabi song ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਹੋਇਆ ਹੈ | ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ | ਸੱਭ ਦੁਆਰਾ ਗੀਤ ਨੂੰ ਬਹੁਤ ਪਿਆਰ ਦਿੱਤਾ ਗਿਆ ਅਤੇ ਹੁਣ ਤੱਕ 25 ਮਿਲੀਅਨ ਤੋਂ ਵੀ ਵੱਧ ਵਿਊਜ਼ ਹੋ ਗਏ ਹਨ | ਉਮੀਦ ਹੈ ਉਹਨਾਂ ਦੇ ਇਸ ਗੀਤ ਨੂੰ ਉਹਨਾਂ ਹੀ ਪਿਆਰ ਮਿਲੇਗਾ ਜਿੰਨਾ ਬਾਕੀ ਗੀਤਾਂ ਨੂੰ ਮਿਲਿਆ ਸੀ | ਅੱਜ ਕਲ ਪਰਮੀਸ਼ ਆਪਣੇ ਜਲਦ ਆਉਣ ਵਾਲੇ ਗੀਤ ਚਿੜੀ ਉੱਡ ਕਾਂ ਉੱਡ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ |
Be the first to comment