
ਗਾਲ ਨੀ ਕੱਢਣੀ, ਟੌਰ ਨਾਲ ਛੜਾ ਵਰਗੇ ਗੀਤਾਂ ਨਾਲ ਲੋਕਾਂ ਦਿਲਾਂ ‘ਚ ਆਪਣੀ ਖਾਸ ਜਗਾ ਬਣਾਉਣ ਵਾਲੇ ਗਾਇਕ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡਿਓ ਸਾਂਝੀ ਕੀਤੀ ਹੈ | ਜਿਸ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਸੁੱਖਣ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਫਿਰ ਉਨ੍ਹਾਂ ਨੇ ਆਪਣੀ ਜਲਦ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਦਿਲ ਦੀਆਂ ਗੱਲਾਂ” ਦੇ ਟਾਈਟਲ ਗੀਤ “ਪਿੰਡਾਂ ਆਲੇ ਜੱਟ” ਨੂੰ ਰਿਲੀਜ਼ ਕਰਨ ਬਾਰੇ ਜਾਣਕਾਰੀ ਦਿੱਤੀ |
ਉਨ੍ਹਾਂ ਨੇ ਕਿਹਾ ਕਿ ਗੀਤ “ਪਿੰਡਾਂ ਆਲੇ ਜੱਟ” 28 ਜਾਂ 29 ਮਾਰਚ ਨੂੰ ਰਿਲੀਜ ਹੋਵੇਗਾ | ਦੱਸ ਦਈਏ ਕਿ ਇਸ ਗੀਤ ਨੂੰ ਪਰਮੀਸ਼ ਵਰਮਾ ਦੁਆਰਾ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ “ਲਾਡੀ ਚਹਿਲ” ਦੁਆਰਾ ਲਿਖੇ ਗਏ ਹਨ | ਇਸ ਗੀਤ ਮਿਊਜ਼ਿਕ “ਦੇਸੀ ਕਰਿਊ” ਨੇ ਦਿੱਤਾ ਹੈ | ਪ੍ਰਸ਼ੰਸ਼ਕਾਂ ਵੱਲੋਂ ਇਸ ਵੀਡੀਓ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ ਅਤੇ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ | ਪਰਮੀਸ਼ ਵਰਮਾ ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਵਧੀਆ ਐਕਟਰ ਅਤੇ ਵੀਡੀਓ ਡਾਇਰੈਕਟਰ ਵੀ ਹਨ |