Hit & Run Case - ਬਰੈਂਪਟਨ ਦਾ ਪਵਨ ਮਲਿਕ ਮੁਲਕ ਛੱਡ ਕੇ ਫ਼ਰਾਰ, ਕੈਨੇਡਾ ਵਾਈਡ ਵਾਰੰਟ ਜਾਰੀ

author-image
Ragini Joshi
New Update
NULL

ਪੀਲ ਪੁਲਿਸ ਨੇ ਫਰਵਰੀ ਵਿੱਚ ਇੱਕ ਕਥਿਤ ਹਿੱਟ ਐਂਡ ਰਨ ਦੀ ਘਟਨਾ ਵਿੱਚ ਸ਼ਾਮਲ ਬਰੈਂਪਟਨ ਦੇ ਇੱਕ 19 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਹੈ।

ਪੁਲਿਸ ਨੇ ਜਾਰੀ ਕੀਤੀ ਮੀਡੀਆ ਰੀਲੀਜ਼ ਵਿੱਚ ਕਿਹਾ ਕਿ 24 ਸਾਲਾ ਕਵਿਤਾ ਚੌਧਰੀ ਦੀ ਮੌਤ ਦੇ ਮਾਮਲੇ ‘ਚ ਇਹ ਦੋਸ਼ੀ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

ਪੁਲਿਸ ਨੇ ਸ਼ੱਕੀ ਦੀ ਪਛਾਣ ਬਰੈਂਪਟਨ ਦੇ 19 ਸਾਲਾ ਪਵਨ ਮਲਿਕ ਵਜੋਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਨਾ ਰਹਿਣ ਦੇ ਮਾਮਲੇ ‘ਚ ਲੋੜੀਂਦਾ ਹੈ।

ਪੁਲਿਸ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇੱਕ ਕਾਲੇ ਰੰਗ ਦੀ 2009 ਦੀ ਹੌਂਡਾ ਅਕਾਰਡ ਜ਼ਬਤ ਕੀਤੀ ਹੈ, ਜੋ ਕਿ ਘਟਨਾ ਵਿੱਚ ਸ਼ਾਮਲ ਹੋ ਸਕਦੀ ਹੈ।

ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਮਲਿਕ ਘਟਨਾ ਤੋਂ ਤੁਰੰਤ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ।

ਪੁਲਿਸ ਨੇ ਦੱਸਿਆ ਕਿ 20 ਫਰਵਰੀ ਨੂੰ, ਚੌਧਰੀ ਕੈਟ੍ਰਿਕ ਸਟਰੀਟ 'ਤੇ ਡੇਰੀ ਰੋਡ ਈਸਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਨੂੰ ਇੱਕ ਗੂੜ੍ਹੇ ਰੰਗ ਦੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਅਤੇ ਨਤੀਜੇ ਵਜੋਂ ਕਵਿਤਾ ਚੌਧਰੀ ਦੀ ਮੌਤ ਹੋ ਗਈ ਸੀ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

Advertisment