ਓਨਟਾਰੀਓ ਐਸੋਸੀਏਸ਼ਨ ਆਫ਼ ਚੀਫ਼ਸ ਆਫ ਪੁਲਿਸ ਨੇ ਪੀਲ ਚੀਫ ਨੂੰ ਦਿੱਤਾ ਸਭ ਤੋਂ ਵੱਡਾ ਅਵਾਰਡ
ਓਨਟਾਰੀਓ ਐਸੋਸੀਏਸ਼ਨ ਆਫ਼ ਚੀਫ਼ਸ ਆਫ ਪੁਲਿਸ ਨੇ ਪੀਲ ਚੀਫ ਨੂੰ ਦਿੱਤਾ ਸਭ ਤੋਂ ਵੱਡਾ ਅਵਾਰਡ
ਓਨਟਾਰੀਓ ਐਸੋਸੀਏਸ਼ਨ ਆਫ਼ ਚੀਫ਼ਸ ਆਫ ਪੁਲਿਸ ਨੇ ਪੀਲ ਚੀਫ ਨੂੰ ਦਿੱਤਾ ਸਭ ਤੋਂ ਵੱਡਾ ਅਵਾਰਡ

ਓਏਸੀਪੀ (ਓਂਟਾਰੀਓ ਐਸੋਸੀਏਸ਼ਨ ਆਫ ਚੀਫਜ਼ ਆਫ ਪੁਲਿਸ) ਨੇ ਚੀਫ ਜੈਨੀਫ਼ਰ ਇਵਾਨਸ ਨੂੰ ਐਸੋਸੀਏਸ਼ਨ ਦੇ ਸਭ ਤੋਂ ਵੱਡੇ ਇਨਾਮ ‘ਓਏਸੀਪੀ ਪ੍ਰੈਸੀਡੈਂਟਜ਼ ਐਵਾਰਡ ਆਫ਼ ਮੈਰਿਟ’ ਲਈ ਚੁਣਿਆ ਹੈ।

ਮੈਰਿਟ ਦੇ ਰਾਸ਼ਟਰਪਤੀ ਦਾ ਅਵਾਰਡ ਉਸ ਓਏਸੀਏਪੀ ਮੈਂਬਰ ਨੂੰ ਮਾਣ ਵਜੋਂ ਦਿੱਤਾ ਜਾਂਦਾ ਹੈ ਜਿਸ ਨੇ ਐਸੋਸੀਏਸ਼ਨ ਲਈ ਮਿਸਾਲੀ ਸਮਰਪਣ ਅਤੇ ਸਮਰਥਨ ਦਿਖਾਇਆ ਹੋਵੇ।

ਓਏਸੀਪੀ ਮੁਖੀ ਬ੍ਰਾਇਨ ਲਾਰਕਿਨ ਨੇ ਕਿਹਾ, “ਆਪਣੇ ਕਰੀਅਰ ਦੌਰਾਨ, ਚੀਫ ਇਵਾਨਸ ਨੇ ਓਂਟਾਰੀਓ ਅਤੇ ਕਨੇਡਾ ਅੰਦਰ ਆਪਣੇ ਭਾਈਚਾਰੇ ਦੀ ਸੇਵਾ, ਪੁਲਿਸ ਸੇਵਾ ਅਤੇ ਉਤਸ਼ਾਹਿਤ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ”

“ਉਸਦੀਆਂ ਉਪਲਬਧੀਆਂ ਉਸਦੀ ਗਵਾਹੀ ਆਪ ਭਰਦੀਆਂ ਹਨ। ਚੀਫ ਇਵਾਨਸ ਦੀ ਪ੍ਰਭਾਵੀ ਪੁਲਿਸਿੰਗ ਉਸ ਦੀ ਲੋਕਾਂ ਪ੍ਰਤੀ ਰਹਿਮਦਿਲੀ ਦੁਆਰਾ ਸੰਤੁਲਿਤ ਹੈ। ਸਾਡੀ ਐਸੋਸੀਏਸ਼ਨ ਦੇ ਇੱਕ ਸਾਬਕਾ ਪ੍ਰਧਾਨ ਅਤੇ ਕੈਨੇਡੀਅਨ ਐਸੋਸੀਏਸ਼ਨ ਆਫ ਚੀਫਜ਼ ਆਫ ਪੁਲਿਸਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਇੱਕ ਡਾਇਰੈਕਟਰ ਹੋਣ ਦੇ ਨਾਤੇ, ਉਸਨੇ ਪੁਲਿਸ ਸੇਵਾਵਾਂ ਨੂੰ ਬਿਹਤਰ ਬਣਾਇਆ ਹੈ। ”

ਓਨਟਾਰੀਓ ਐਸੋਸੀਏਸ਼ਨ ਆਫ਼ ਚੀਫ਼ਸ ਆਫ ਪੁਲਿਸ ਨੇ ਪੀਲ ਚੀਫ ਨੂੰ ਦਿੱਤਾ ਸਭ ਤੋਂ ਵੱਡਾ ਅਵਾਰਡ ਧੰਨਵਾਦ ਕਰਦੇ ਹੋਏ ਜੈਨੀਫ਼ਰ ਇਵਾਨਸ ਨੇ ਕਿਹਾ, “ਮੈਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਦੀ ਵਡਿਆਈ ਮਿਲੀ ਹੈ ਅਤੇ ਮੈਂ ਓਏਐਸਪੀ ਦੇ ਪ੍ਰਧਾਨ ਚੀਫ ਬ੍ਰਾਇਨ ਲਾਰਕਿਨ ਨੂੰ ਮੈਨੂੰ ਚੁਣਨ ਲਈ ਧੰਨਵਾਦ ਕਰਨਾ ਚਾਹਾਂਗੀ। ਮੈਨੂੰ ਇਸ ਗੱਲ ‘ਤੇ ਬਹੁਤ ਮਾਣ ਹੈ ਕਿ ਓਏਸੀਪੀ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਸੂਬੇ ਅੰਦਰ ਕਾਨੂੰਨ ਲਾਗੂ ਕਰਨ ਵਾਲੇ ਅਸਰਦਾਰ ਢੰਗ ਨਾਲ ਪਾਲਣ ਕਰਨ ਲਈ ਵਚਨਬੱਧ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਸਾਡੇ ਭਾਈਚਾਰੇ ਵੀ ਸੁਰੱਖਿਅਤ ਰਹਿਣ।
ਇਸ ਐਸੋਸੀਏਸ਼ਨ ਦੀ ਸਫਲਤਾ ਵਿੱਚ ਆਪਣੇ ਯੋਗਦਾਨ ਲਈ ਆਪਣੇ ਸਾਥੀਆਂ ਦੁਆਰਾ ਸਨਮਾਨ ਲਈ ਚੁਣਿਆ ਜਾਣਾ, ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ, ਤੇ ਉਨ੍ਹਾਂ ਦੇ ਸਹਿਯੋਗ ਲਈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ”

ਚੀਫ਼ ਜੈਨੀਫ਼ਰ ਇਵਾਨਸ ਨੇ ਪੀਲ ਰੀਜਨਲ ਪੁਲਿਸ ਨਾਲ ਆਪਣਾ ਕਰੀਅਰ 1983 ਵਿੱਚ ਸ਼ੁਰੂ ਕੀਤਾ ਜਦੋਂ ਉਹ ਇਕ ਕੈਡੇਟ ਵਜੋਂ ਸ਼ਾਮਲ ਹੋਈ। ਉਸ ਸਮੇਂ ਤੋਂ, ਉਸ ਨੇ ਅਦਾਰੇ ਵਿੱਚ ਸੰਗਠਿਤ ਮਹੱਤਵਪੂਰਣ ਕਾਰਜਾਂ ਰਾਹੀਂ ਤਰੱਕੀ ਕੀਤੀ, ਜਿਸ ਵਿੱਚ ਯੂਨੀਫਾਰਮ ਸ਼ਾਖਾ, ਯੂਥ ਬਿਊਰੋ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਸ਼ਾਮਲ ਹਨ।

1996 ਵਿੱਚ, ਉਸ ਨੇ ਸੀਰੀਅਲ ਬਲਾਤਕਾਰੀ ਅਤੇ ਕਾਤਲ ਪਾਲ ਬਰਨਾਰਡੋ ਬਾਰੇ ਰੀਵਿਊ ਲਈ ਜਸਟਿਸ ਆਰਚੀ ਕੈਂਪਬੈਲ ਨਾਲ ਹੱਥ ਵਟਾਇਆ ਅਤੇ ਬਾਅਦ ਵਿੱਚ ਓਰੀਲੀਆ ਦੇ ਪ੍ਰੋਵਿੰਸ਼ੀਅਲ ਵਿਕਲਾਸ (ViCLAS) ਸੈਂਟਰ ਵਿੱਚ ਹਿੰਸਕ ਕ੍ਰਾਈਮ ਐਨਾਲਿਸਟ ਦੇ ਤੌਰ ਤੇ ਕੰਮ ਕਰਨ ਲਈ ਦੋ ਸਾਲਾ ਆਰਜ਼ੀ ਕਾਰਜਕ੍ਰਮ ਸਵੀਕਾਰ ਕੀਤਾ।

ਚੀਫ ਇਵਾਨਸ ਨੇ ਪੂਰੇ ਓਂਟਾਰੀਓ ਦੇ ਚੀਫ ਕੋਰੋਨਰ ਦੇ ਦਫ਼ਤਰ ਲਈ ਇੱਕ ਤਫ਼ਤੀਸ਼ਕਾਰ ਵਜੋਂ ਕੰਮ ਕੀਤਾ ਅਤੇ ਹਿਰਾਸਤ ਅੰਦਰ ਹੋਈਆਂ ਕਈ ਮੌਤਾਂ ਦੀ ਪੜਤਾਲ ਕੀਤੀ ਜੋ ਕਿ ਲਾਜ਼ਮੀ ਜਾਂਚ ਦੇ ਅਧੀਨ ਸਨ। ਪੀਲ ਰੀਜਨਲ ਪੁਲਿਸ ਵਿੱਚ ਵਾਪਸ ਆਉਣ ਤੇ, ਉਸਨੇ ਮਨੁੱਖੀ ਕਤਲ ਅਤੇ ਗੁਮਸ਼ੁਦਾ ਵਿਅਕਤੀਆਂ ਬਾਰੇ ਕੰਮ ਕਰਦੇ ਵਿਭਾਗ ਹੋਮੀਸਾਈਡ ਅਤੇ ਮਿਸਿੰਗ ਪਰਸਨਜ਼ ਬਿਊਰੋ ਵਿੱਚ ਜਾਸੂਸ ਅਤੇ ਇੰਸਪੈਕਟਰ-ਇਨ-ਚਾਰਜ ਵਜੋਂ ਕੰਮ ਕੀਤਾ।

ਚੀਫ ਇਵਾਨਸ ਨੂੰ 2008 ਵਿੱਚ ਤਰੱਕੀ ਦੇ ਕੇ ਡਿਪਟੀ ਚੀਫ਼ ਆਫ਼ ਪੁਲਿਸ ਬਣਾ ਦਿੱਤਾ ਗਿਆ ਸੀ। ਅਕਤੂਬਰ 2010 ਵਿੱਚ, ਉਸ ਨੇ ਹੇਠਲੇ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਵਿੱਚ ਗੁੰਮਸ਼ੁਦਾ ਔਰਤਾਂ ਦੀ ਪੜਚੋਲ ਦੀ ਸਮੀਖਿਆ ਕਰਨ ਲਈ ਕਾਰਜ ਕਰਨ ਦੀ ਸਹਿਮਤੀ ਦਿੱਤੀ ਸੀ। ਜਨਵਰੀ 2012 ਵਿੱਚ, ਉਸਨੇ ਆਪਣੀ ਰਿਪੋਰਟ ਦੇ ਸੰਬੰਧ ਵਿੱਚ ਗੁੰਮਸ਼ੁਦਾ ਮਹਿਲਾ ਕਮਿਸ਼ਨ ਦੀ ਜਾਂਚ ਵਿੱਚ ਪ੍ਰਮਾਣ ਦਿੱਤੇ। ਚੀਫ ਈਵਾਨਸ ਦੇ ਗਿਆਨ ਅਤੇ ਅਨੁਭਵ ਨੂੰ ਸੂਬਾਈ ਅਤੇ ਕੌਮੀ, ਦੋਨੋ ਪੱਧਰਾਂ ‘ਤੇ ਮਾਣ ਦਿੱਤਾ ਜਾਂਦਾ ਹੈ।

12 ਅਕਤੂਬਰ 2012 ਨੂੰ ਉਸ ਨੂੰ ਪੀਲ ਰੀਜਨਲ ਪੁਲਿਸ ਦਾ ਮੁਖੀ ਥਾਪਿਆ ਗਿਆ। 2013 ਵਿੱਚ ਉਸਨੂੰ ਕੈਨੇਡਾ ਦੇ ਗਵਰਨਰ ਜਨਰਲ ਦੁਆਰਾ ਪੁਲਿਸ ਦੇ ਆਰਡਰ ਆਫ਼ ਮੈਰਿਟ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਸਨੇ 2014-15 ਲਈ ਓਏਸੀਪੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ।