ਮਿਸੀਸਾਗਾ ਤੋਂ ਲਾਪਤਾ ਹੋਏ 79 ਸਾਲਾ ਪੁਰਸ਼ ਦੀ ਭਾਲ ਲਈ ਪੀਲ ਰੀਜਨਲ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ।

Written by ptcnetcanada

Published on : April 25, 2018 11:31
ਮਿਸੀਸਾਗਾ ਤੋਂ ਲਾਪਤਾ ਹੋਏ 79 ਸਾਲਾ ਪੁਰਸ਼ ਦੀ ਭਾਲ ਲਈ ਪੀਲ ਰੀਜਨਲ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ।
ਮਿਸੀਸਾਗਾ ਤੋਂ ਲਾਪਤਾ ਹੋਏ 79 ਸਾਲਾ ਪੁਰਸ਼ ਦੀ ਭਾਲ ਲਈ ਪੀਲ ਰੀਜਨਲ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ।

ਆਖ਼ਰੀ ਵਾਰ ਕ੍ਰਿਸਟੋਫਰ ਸਮਿਥ ਨੂੰ ਸੋਮਵਾਰ, 23 ਅਪ੍ਰੈਲ 2018 ਨੂੰ, ਲਗਭਗ 3:15 ਵਜੇ ਸਕੁਏਅਰ ਵਨ ਬੱਸ ਟਰਮੀਨਲ ਦੇ ਖੇਤਰ ਵਿੱਚ ਦੇਖਿਆ ਗਿਆ ਸੀ, ਜੋ ਸਕੁਏਅਰ ਵਨ ਡ੍ਰਾਈਵ ਅਤੇ ਸਿਟੀ ਆਫ ਮਿਸੀਸਾਗਾ ਦੇ ਸਿਟੀ ਸੈਂਟਰ ਡ੍ਰਾਇਵ ਵਿੱਚ ਸਥਿਤ ਹੈ।

ਵੇਰਵੇ ਵਿੱਚ ਸਮਿੱਥ ਨੂੰ 6 ਫੁੱਟ ਲੰਬਾ ਕਾਲਾ ਪੁਰਸ਼ ਦੱਸਿਆ ਗਿਆ ਹੈ। ਜਿਸਦਾ ਦਾ ਪਤਲਾ ਸਰੀਰ, ਭੂਰੀਆਂ ਅੱਖਾਂ, ਇੱਕ ਗ੍ਰੇ ਐਫਰੋ ਜਿਸਦੀਆਂ ਸਲੇਟੀ ਮੁੱਛਾਂ ਅਤੇ ਦਾੜ੍ਹੀ ਅੱਧੀ ਚਿੱਟੀ ਹੈ। ਆਖਰੀ ਵਾਰ ਦੇਖਣ ਸਮੇਂ ਉਸਨੇ ਇੱਕ ਗਾੜ੍ਹੇ ਰੰਗ ਦਾ ਲੰਮਾ ਸਵੈਟਰ, ਲਾਲ ਅਤੇ ਕਾਲੀ ਪਜਾਮਾ ਪੈਂਟ, ਚਿੱਟੀਆਂ ਜੁਰਾਬਾਂ, ਅਤੇ ਕਾਲੇ ਦੇ ਫਲਿਪ-ਫਲਾਪ ਸਲਿੱਪਰ ਪਾਏ ਹੋਏ ਸਨ।

ਕ੍ਰਿਸਟੋਫਰ ਸਮਿਥ ਵਿੱਚ ਦਾ ਸਰੀਰ ਕਮਜ਼ੋਰ ਹੈ ਅਤੇ ਉਸਨੂੰ ਚੱਲਣ ਫਿਰਨ ਲਈ ਡੰਡੇ ਦਾ ਸਹਾਰਾ ਲੈਣਾ ਪੈਂਦਾ ਹੈ, ਉਸਦੇ ਗਲ਼ ਵਿੱਚ ਇੱਕ ਸੁਨਹਿਰੀ ਰੰਗ ਦਾ ਨੈਕਲਸ ਪਾਇਆ ਹੋਇਆ ਸੀ, ਅਤੇ ਇੱਕ ਪਲਾਸਟਿਕ ਬੈਗ ਵਿੱਚ ਕੱਪੜੇ ਲੈ ਕੇ ਜਾ ਰਿਹਾ ਸੀ। ਉਹ ਟੋਰਾਂਟੋ ਸ਼ਹਿਰ ਦੇ ਸਕਾਰਬੋਰੋ ਖੇਤਰ ਵਿੱਚ ਘੁੰਮਣ ਫਿਰਨ ਲਈ ਵੀ ਜਾਣਿਆ ਜਾਂਦਾ ਹੈ।

ਪਰਿਵਾਰ ਅਤੇ ਪੁਲਿਸ ਸਮਿਥ ਲਈ ਚਿੰਤਤ ਹਨ। ਸਮਿੱਥ ਦੀ ਤਸਵੀਰ ਦੇਖਣ ਲਈ, ਸਾਡੀ ਵੈਬਸਾਈਟ www.peelpolice.on.ca ਤੇ ਜਾਓ।

ਕ੍ਰਿਸਟੋਫਰ ਸਮਿਥ ਬਾਰੇ ਕਿਸੇ ਵੀ ਜਾਣਕਾਰੀ ਲਈ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੇਂਸ਼ਨ 1233 ਤੇ ਜਾਂਚ ਕਰਤਾ ਨੂੰ ਕਾਲ ਕੀਤੀ ਜਾ ਸਕਦੀ ਹੈ। ਪੀਲ ਕਰਾਈਮ ਸਟਾਪਰਜ਼ ਨੂੰ 1-800-222-TIPS (8477) ਤੇ ਕਾਲ ਕਰਕੇ ਜਾਂ www.peelcrimestoppers.ca ਤੇ ਜਾ ਕੇ ਵੀ ਅਗਿਆਤ ਜਾਣਕਾਰੀ ਛੱਡੀ ਜਾ ਸਕਦੀ ਹੈ।