ਕੈਨੇਡਾ ‘ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ ‘ਚ ਬਣੇ ਕਈ ਗੁਰਦੁਆਰਿਆਂ ਦੀ ਸੱਚਾਈ ਕੁਝ ਹੋਰ!
ਕੈਨੇਡਾ 'ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ 'ਚ ਬਣੇ ਗੁੁਰਦੁਆਰੇ ਦੀ ਅਸਲ ਸੱਚਾਈ ਕੁਝ ਹੋਰ!

ਕੈਨੇਡਾ ‘ਚ ਵੱਖੋ-ਵੱਖੋ ਮੁਲਕਾਂ ਤੋਂ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਆਉਂਦੇ ਹਨ ਅਤੇ ਨਾਲ ਆਉਂਦੀ ਹੈ ਉਹਨਾਂ ਦੀ ਧਰਮ ਪ੍ਰਤੀ ਆਸਥਾ ਪਰ ਹੁਣ ਇਸ ਆਸਥਾ ਦੀ ਦੁਰਵਰਤੋਂ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇਣ ਲਈ ਹੋਣ ਲੱਗੀ ਹੈ।

ਨਿੱਜੀ ਪੋਰਟਲ ‘ਚ ਛਪੀ ਇੱਕ ਰਿਪੋਰਟ ਮੁਤਾਬਕ ਮੁਤਾਬਕ, ਕੈਨੇਡਾ ‘ਚ ਕਈ ਅਜਿਹੇ ਗੁਰਦੁਆਰੇ ਹਨ , ਜੋ ਸਿਰਫ ਕਾਗਜ਼ਾਂ ਅਤੇ ਇੰਟਰਨੈੱਟ ‘ਤੇ ਹੀ ਮੌਜੂਦ ਹਨ ਪਰ ਅਸਲੀਅਤ ‘ਚ ਉਹਨਾਂ ਦੀ ਕੋਈ ਹੋਂਦ ਇੱਥੇ ਮੌਜੂਦ ਨਹੀਂ ਹੈ। ਇਹਨਾਂ ਗੁਰਦੁਆਰਿਆਂ ਦੀ ਵਰਤੋਂ ਵਿਦੇਸ਼ਾਂ ‘ਚੋਂ ਲੋਕਾਂ ਨੂੰ ਬੁਲਾਉਣ ਲਈ ਅਤੇ ਇਮੀਗ੍ਰੇਸ਼ਨ ਨਾਲ ਧੋਖਾ ਕਰਨ ਲਈ ਕੀਤੀ ਜਾਂਦੀ ਹੈ।
ਕੈਨੇਡਾ 'ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ 'ਚ ਬਣੇ ਗੁੁਰਦੁਆਰੇ ਦੀ ਅਸਲ ਸੱਚਾਈ ਕੁਝ ਹੋਰ!

ਕੈਨੇਡਾ ਦੇ 700,000 ਸਿੱਖਾਂ ਲਈ ਗੁਰਦੁਆਰੇ ਧਾਰਮਿਕ ਅਸਥਾਨ ਹਨ, ਪਰ ਇਹ ਕਮਿਊਨਟੀ ਹੱਬਾਂ ਵਜੋਂ ਵੀ ਸੇਵਾ ਕਰਦੇ ਹਨ, ਲੋੜਵੰਦ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰਦੇ ਹਨ ਅਤੇ ਹਾਲਾਂ ਵਿਚ ਵਿਆਹ-ਸ਼ਾਦੀਆਂ ਜਾਂ ਅੰਤਮ ਰਸਮਾਂ ਦੀਆਂ ਸੇਵਾਵਾਂ ਨਿਭਾਉਂਦੇ ਹਨ।

ਅਜਿਹੀਆਂ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ, ਬਹੁਤ ਸਾਰੇ ਗੁਰਦੁਆਰੇ ਜਥਿਆਂ ਨੂੰ ਸਪਾਂਸਰ ਕਰਦੇ ਹਨ – ਜੋ ਕੈਨੇਡਾ ਵਿੱਚ ਲਗਭਗ ਛੇ ਮਹੀਨਿਆਂ ਲਈ ਭਾਰਤ ਤੋਂ ਆਉਂਦੇ ਹਨ।

ਫੋਰਟ ਏਰੀ ਖ਼ਾਲਸਾ ਦਰਬਾਰ ਨਾਮ ਦੇ ਫੇਸਬੁੱਕ ਪੇਜ ‘ਤੇ ਇਸਦੇ ਬਾਰੇ ‘ਚ ਕਈ ਚੰਗੇ ਰਵਿਊ ਪਾਏ ਹੋਏ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੁਰਦੁਆਰੇ ਦਾ ਫੇਸਬੁੱਕ ‘ਤੇ ਪੇਜ ਵੀ ਬਣਿਆ ਹੋਇਆ ਹੈ, ਜਿਸ ‘ਚ ਇਸਦਾ ਪਤਾ ਨਾਇਗਰਾ ਰੀਜ਼ਨ ਬਾਰਡਨ ਟਾਊਨ ਦੀ ਲੋਕੇਸ਼ਨ ਸਮੇਤ ਬਹੁਤ ਸੋਹਣੀਆਂ ਤਸਵੀਰਾਂ ਪਾਈਆਂ ਹੋਈਆਂ ਹਨ ਜਦਕਿ ਅਸਲ ‘ਚ ਇਸ ਜਗ੍ਹਾ ‘ਤੇ ਸਿਰਫ ਉਜਾੜ ਹੈ ਅਤੇ ਇਸ ‘ਤੇ “ਨੋ ਟ੍ਰੈੱਸਪਾਸਿੰਗ” ਦਾ ਸਾਈਨ ਲੱਗਿਆ ਹੋਇਆ ਹੈ।

ਸਿੱਧੇ ਸ਼ਬਦਾਂ ‘ਚ ਗੱਲ ਕਰੀਏ ਤਾਂ ਇਸ ਜਗ੍ਹਾ ਤਾਂ ਕੋਈ ਗੁਰਦੁਆਰਾ ਹੈ ਹੀ ਨਹੀਂ। ਫੋਰਟ ਏਰੀ ਖ਼ਾਲਸਾ ਦਰਬਾਰ ਨੂੰ ਅਪ੍ਰੈਲ, 2019 ‘ਚ ਫੈੱਡਰਲ ਨਾਨ-ਪ੍ਰਾਫਿਟ ਦੇ ਨਾਲ ਇਸ ਸਾਲ ‘ਚ ਹੀ ਧਾਰਮਿਕ ਚੈਰਿਟੀ ਸਟੇਟਸ ਵੀ ਦਿੱਤਾ ਗਿਆ ਹੈ, ਅਤੇ ਓਟਾਵਾ ਵੱਲੋਂ ਤਿੰਨ ਵੀਜ਼ੇ ਵੀ ਜਾਰੀ ਕੀਤੇ ਗਏ ਹਨ।
ਕੈਨੇਡਾ 'ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ 'ਚ ਬਣੇ ਗੁੁਰਦੁਆਰੇ ਦੀ ਅਸਲ ਸੱਚਾਈ ਕੁਝ ਹੋਰ!

ਹਾਂਲਾਕਿ ਫੋਰਟ ਏਰੀ ਗੁਰਦੁਆਰੇ ਦੇ ਪ੍ਰਧਾਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੁਆਰਾ ਸਪਾਂਸਰ ਕੀਤੇ ਗਏ ਗ੍ਰੰਥੀ ਸਿੰਘਾਂ ਵੱਲੋਂ ਪੈਸਿਆਂ ਨਾਲ ਲੈਣ-ਦੇਣ ਕੀਤਾ ਗਿਆ ਹੈ।

ਗੁਰਦੁਆਰੇ ਦੇ ਪ੍ਰਧਾਨ ਬਚਿੱਤਰ ਸੈਣੀ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਦੇ ਸਾਰੇ ਖਰਚਿਆਂ ਨੂੰ ਆਪਣੀ ਜੇਬ ਵਿਚੋਂ ਇਸ ਖੇਤਰ ਦੀ ਛੋਟੀ ਸਿੱਖ ਆਬਾਦੀ ਨੂੰ ਤੋਹਫ਼ੇ ਵਜੋਂ ਕਵਰ ਕਰ ਰਹੇ ਹਨ।

ਫੋਰਟ ਈਰੀ ਦੇ ਦੋ ਡਾਇਰੈਕਟਰਾਂ ਦੇ ਲਿਬਰਲ ਸੰਸਦ ਮੈਂਬਰ ਅਤੇ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਬੈਂਸ ਨਾਲ ਸੰਬੰਧ ਹਨ।

ਪ੍ਰਧਾਨ ਬਚਿੱਤਰ ਸੈਣੀ ਅਤੇ ਮੰਤਰੀ ਦੇ ਪਿਤਾ, ਬਲਵਿੰਦਰ, ਮਿਸੀਸਾਗਾ ਦੇ ਇੱਕ ਵੱਡੇ ਗੁਰਦੁਆਰੇ ਵਿੱਚ ਪਿਛਲੇ ਸਾਲ ਹੋਈ ਇੱਕ ਬੋਰਡ ਚੋਣ ਵਿੱਚ ਉਮੀਦਵਾਰਾਂ ਦੇ ਸਲਾਹਕਾਰ ਸਨ। ਫੋਰਟ ਏਰੀ ਦੇ ਡਾਇਰੈਕਟਰ ਬਹਾਦੁਰ ਬੈਂਸ ਦੇ ਮਿਸੀਸਾਗਾ-ਮਾਲਟਨ ਹਲਕੇ ਵਿੱਚ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਬੈਂਸ ਦੇ ਚਾਚੇ ਹਨ।

ਪਰ ਮੰਤਰੀ ਦੇ ਇਕ ਬੁਲਾਰੇ, ਜੌਨ ਪਾਵਰ ਨੇ ਕਿਹਾ ਕਿ ਉਸ ਦਾ ਫੋਰਟ ਈਰੀ ਪ੍ਰਾਜੈਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਸ ਦੇ ਸਟਾਫ ਵਿਚ ਕਿਸੇ ਨੇ ਵੀ ਰਾਗੀ ਸਿੰਘਾਂ ਲਈ ਵੀਜ਼ਾ ਪ੍ਰਾਪਤ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ।

ਰਿਪੋਰਟ ‘ਚ ਕੀਤੇ ਗਏ ਖੁਲਾਸੇ ਮੁਤਾਬਕ, ਇਹਨਾਂ ਵਰਕ ਪਰਮਿਟਾਂ ਲਈ ਜਥਿਆਂ ਤੋਂ ਪੈਸੇ ਵੀ ਲਏ ਜਾਂਦੇ ਹਨ ਅਤੇ ਕਈ ਗੁਰਦੁਆਰਿਆਂ ਦੀ ਇੰਟਰਨੈੱਟ ‘ਤੇ ਮੌਜੂਦਗੀ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹਨਾਂ ਦੀ ਅਸਲੀਅਤ ‘ਚ ਹੋਂਦ ਨਹੀਂ ਹੈ। ਇਹ ਕੰਮ ਕਈਆਂ ਦੀ ਰਲੀ-ਭੁਗਤ ਨਾਲ ਵੱਡੇ ਪੱਧਰ ‘ਤੇ ਚੱਲ ਰਿਹਾ ਹੈ ਅਤੇ ਇਸ ‘ਤੇ ਨਕੇਲ ਕੱਸੇ ਜਾਣ ਦੀ ਅਜੇ ਤੱਕ ਕੋਈ ਆਸ ਦਿਖਾਈ ਨਹੀਂ ਦਿੰਦੀ ਲੱਗਦੀ।