2019 ਚੋਣਾਂ ਦੇ ਮੱਦੇਨਜ਼ਰ ਟਰੂਡੋ ਕੈਬਿਨੇਟ ਵਿੱਚ ਫੇਰਬਦਲ, 5 ਨਵੇਂ ਮੰਤਰੀ ਸ਼ਾਮਿਲ




PM Trudeau cabinet reshuffle

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਿਨੇਟ ਵਿੱਚ ਕਈ ਫੇਰਬਦਲ ਕੀਤੇ ਹਨ। ਜਿੱਥੇ ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਉੱਥੇ ਹੀ ਕਈਆਂ ਨੂੰ ਨਵੇਂ ਅਹੁਦੇ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਕੈਬਿਨੇਟ ਅਦਲਾ ਬਦਲੀ ‘ਚ ਲਿੰਗ ਬਰਾਬਰਤਾ ਦਾ ਵੀ ਧਿਆਨ ਰੱਖਿਆ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੇ ਕਿ ਇਹਨਾਂ ਤਬਦੀਲੀਆਂ ਨਾਲ ਅਰਥ ਵਿਵਸਥਾ ਦੇ ਵਿਕਾਸ, ਮੱਧ ਵਰਗ ਨੂੰ ਮਜ਼ਬੂਤ ​​ਕਰਨ ਅਤੇ ਨੌਕਰੀਆਂ ਸਮੇਤ ਕੁਸ਼ਲ ਪ੍ਰਬੰਧਨ ਵਿੱਚ ਮਦਦ ਮਲੇਗੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਸਰਹੱਦੀ ਸੁਰੱਖਿਆ ਅਤੇ ਸ਼ਰਨਾਰਥੀ ਅਤੇ ਬੇਨਿਯਮ ਪ੍ਰਵਾਸੀ ਸਰਕਾਰ ਦੀ ਤਰਜੀਹ ਉੱਤੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਕੈਬਿਨੇਟ ਅਦਲਾ ਬਦਲੀ ਵਿੱਚ ਜੇ ਪੰਜਾਬੀ ਮੰਤਰੀਆਂ ਦੀ ਗੱਲ ਕਰੀਏ ਤਾਂ ਅਮਰਜੀਤ ਸੋਹੀ ਨੂੰ ਮਿਨਿਸਟਰ ਆਫ ਇਨਫ੍ਰਾਸਟ੍ਰੱਕਚਰ ਤੋਂ ਹਟਾ ਕੇ ਮਿਨਿਸਟਰ ਆਫ ਨੈਚੁਰਲ ਰੇਸੋਰਸਿਜ਼ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਨਿਸਟਰ ਅਮਰਜੀਤ ਸੋਹੀ ਲਈ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਮਿਨਿਸਟਰ ਆਫ ਨੈਚੁਰਲ ਰੇਸੋਰਸਿਜ਼ ਦਾ ਅਹੁਦਾ ਜਿਮ ਕਾਰ ਕੋਲ ਸੀ।

ਕੈਬਿਨੇਟ ਦੇ ਇਸ ਫੇਰਬਦਲ ਨੂੰ ਆਗਾਮੀ ਵਿਧਾਨਕ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂ ਕਿ 21 ਅਕਤੂਬਰ 2019 ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਟਰੂਡੋ ਦੀ ਲਿਬਰਲ ਪਾਰਟੀ ਚੁਣਾਵੀ ਤਰਜ਼ ਉੱਤੇ ਚੱਲਦੀ ਮੰਨੀ ਜਾ ਰਹੀ ਹੈ।

ਕੈਬਿਨੇਟ ਵਿੱਚ ਹੋਈਆਂ ਤਬਦੀਲੀਆਂ ਇਸ ਤਰਾਂ ਹਨ –

ਡੋਮਿਨਿਕ ਲੇਬਲਾਂਕ, ਜੋ ਮੱਛੀ ਪਾਲਣ ਮੰਤਰੀ, ਸਮੁੰਦਰਾਂ ਅਤੇ ਕੈਨੇਡੀਅਨ ਕੋਸਟ ਗਾਰਡ ਮੰਤਰੀ ਸਨ, ਅੰਤਰ-ਸਰਕਾਰੀ ਅਤੇ ਉੱਤਰੀ ਮਾਮਲਿਆਂ ਅਤੇ ਅੰਦਰੂਨੀ ਵਪਾਰ ਦੇ ਮੰਤਰੀ ਬਣੇ ਹਨ।

ਜੇਮਜ਼ ਗੋਰਡਨ ਕਾਰ, ਜੋ ਕੁਦਰਤੀ ਵਸੀਲਿਆਂ ਦੇ ਮੰਤਰੀ ਸਨ, ਹੁਣ ਅੰਤਰਰਾਸ਼ਟਰੀ ਵਪਾਰ ਵੰਨ-ਸੁਵੰਨਤਾ ਮੰਤਰੀ ਬਣੇ ਹਨ ਜੋ ਕਿ ਇੱਕ ਨਵਾਂ ਸਿਰਲੇਖ ਹੈ।

ਮੇਲਾਨੀ ਜੋਲੀ ਕੈਨੇਡੀਅਨ ਵਿਰਾਸਤ ਮੰਤਰੀ ਸਨ, ਹੁਣ ਸੈਰ ਸਪਾਟਾ, ਸਰਕਾਰੀ ਭਾਸ਼ਾ ਅਤੇ ਲਾ ਫ੍ਰੈਂਕੋਫੋਨੀ ਮੰਤਰੀ ਬਣੇ ਹਨ।

ਅਮਰਜੀਤ ਸੋਹੀ, ਜੋ ਬੁਨਿਆਦੀ ਢਾਂਚਾ ਅਤੇ ਭਾਈਚਾਰਾ ਮੰਤਰੀ ਸਨ, ਹੁਣ ਕੁਦਰਤੀ ਸਰੋਤ ਮੰਤਰੀ ਬਣ ਗਏ ਹਨ।

ਵਰਤਮਾਨ ਵਿੱਚ ਪਬਲਿਕ ਸਰਵਿਸਿਜ਼ ਅਤੇ ਪ੍ਰੋਕਿਊਰਮੈਂਟ ਮੰਤਰੀ ਕਾਰਲਾ ਕੁਆਲਥਰੂ ਨੂੰ ਐਕਸੈਸਿਬਿਲਿਟੀ ਭਾਵ ਪਹੁੰਚਯੋਗਤਾ ਦੀਆਂ ਵਾਧੂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

ਅੰਤਰਰਾਸ਼ਟਰੀ ਵਪਾਰ ਮੰਤਰੀ ਰਹੇ ਫਰੈਂਕੋਇਜ਼-ਫਿਲਿਪ ਸ਼ੈਮਪੇਨ ਹੁਣ ਬੁਨਿਆਦੀ ਢਾਂਚਾ ਅਤੇ ਭਾਈਚਾਰਿਆਂ ਦੇ ਮੰਤਰੀ ਬਣੇ ਹਨ।

ਪਾਬਲੋ ਰੋਡਰੀਗਜ਼, ਜੋ ਮੁੱਖ ਸਰਕਾਰੀ ਸਚੇਤਕ ਸਨ, ਹੁਣ ਕੈਨੇਡਾ ਦੇ ਵਿਰਾਸਤ ਅਤੇ ਬਹੁਸੱਭਿਆਚਾਰਵਾਦ ਦੇ ਮੰਤਰੀ ਬਣਾਏ ਗਏ ਹਨ।

ਬਿੱਲ ਬਲੇਅਰ ਜੋ ਸਿਹਤ ਅਤੇ ਨਿਆਂ ਮੰਤਰੀ ਦੋਵਾਂ ਦਾ ਸੰਸਦੀ ਸਕੱਤਰ ਸੀ, ਹੁਣ ਉਹ ਸਰਹੱਦੀ ਸੁਰੱਖਿਆ ਅਤੇ ਸੰਗਠਿਤ ਅਪਰਾਧ ਘਟਾਓ ਦੇ ਮੰਤਰੀ ਬਣ ਗਏ ਹਨ।

ਓਨਟਾਰੀਓ ਐਮਪੀ ਮੈਰੀ ਐਨਜੀ ਨੂੰ ਛੋਟੇ ਕਾਰੋਬਾਰ ਅਤੇ ਨਿਰਯਾਤ ਵਾਧਾ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਫਿਲੋਮੇਨਾ ਟੱਸੀ, ਜੋ ਡਿਪਟੀ ਸਰਕਾਰ ਦੇ ਸਚੇਤਕ ਸਨ, ਹੁਣ ਸੀਨੀਅਰਜ਼ ਲਈ ਮੰਤਰੀ ਬਣ ਗਏ ਹਨ।

ਜੋਨਨਾਥ ਵਿਲਕਿਨਸਨ, ਜੋ ਵਾਤਾਵਰਨ ਅਤੇ ਮੌਸਮ ਬਦਲਾਅ ਮੰਤਰਾਲੇ ਦਾ ਸੰਸਦੀ ਸਕੱਤਰ ਸੀ, ਹੁਣ ਮੱਛੀ ਪਾਲਣ, ਸਾਗਰ ਅਤੇ ਕੈਨੇਡੀਅਨ ਕੋਸਟ ਗਾਰਡ ਦਾ ਮੰਤਰੀ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਮੰਤਰੀਆਂ ਦੀਆਂ ਵਜ਼ਾਰਤਾਂ ਵਿੱਚ ਵੀ ਕੁਝ ਬਦਲਾਅ ਕੀਤੇ –

ਕੈਰੋਲਿਨ ਬੇਨੇਟ ਮਿਨਿਸਟਰ ਆਫ ਕ੍ਰਾਊਨ-ਇੰਡੇਜਨਸ ਰੀਲੇਸ਼ਨਜ਼ ਬਣੇ, ਉੱਤਰੀ ਮਾਮਲਿਆਂ ਦਾ ਅਹੁਦਾ ਗੁਆ ਦਿੱਤਾ

ਸਕੌਟ ਬ੍ਰਿਨਸਨ ਹੁਣ ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਡਿਜੀਟਲ ਸਰਕਾਰ ਮੰਤਰੀ ਬਣ ਗਏ ਹਨ।

ਮੈਰੀ-ਕਲੌਡ ਬਿਬਿਊ ਹੁਣ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣ ਗਿਆ ਹੈ, ਉਸ ਨੇ ਲਾ ਫਰੈਂਕੋਫੋਨੀ ਦਾ ਅਹੁਦਾ ਗੁਆ ਦਿੱਤਾ।

ਕਰਸਟੀ ਡੰਕਨ ਹੁਣ ਵਿਗਿਆਨ ਅਤੇ ਖੇਡ ਮੰਤਰੀ ਬਣ ਗਿਆ ਹੈ।

ਬਰਡਿਸ਼ ਚੱਗਰ ਹੁਣ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਦਾ ਲੀਡਰ ਬਣਿਆ ਹੈ।