ਡੈਨਫੋਰਥ ਸ਼ੂਟਿੰਗ ਮੈਮੋਰੀਅਲ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਟਰੂਡੋ
PM Trudeau to attend shooting memorial

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਡੈਨਫੋਰਥ ਸ਼ੂਟਿੰਗ ਮੈਮੋਰੀਅਲ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ। 22 ਜੁਲਾਈ ਨੂੰ ਟੋਰਾਂਟੋ ਦੇ ਡੈਨਫੋਰਥ ਇਲਾਕੇ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਮ੍ਰਿਤਕਾਂ ਲਈ ਪ੍ਰਧਾਨ ਮੰਤਰੀ ਟਰੂਡੋ ਸੋਮਵਾਰ ਦੁਪਹਿਰ 12:30 ਵਜੇ ਅਲੈਗਜ਼ੈਂਡਰ ਦ ਗ੍ਰੇਟ ਪਾਰਕੈਟ ਵਿਖੇ ਮੌਜੂਦ ਰਹਿਣਗੇ ਅਤੇ ਇੱਥੇ ਫੁੱਲਾਂ ਦੇ ਗੁਲਦਸਤੇ ਰੱਖਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿੱਚ ਹਮਲਾਵਰ 29 ਸਾਲਾ ਫੈਸਲ ਹੁਸੈਨ ਸਣੇ ਦੋ ਲੜਕੀਆਂ, 10 ਸਾਲਾ ਜੁਲੀਆਨਾ ਕੋਜ਼ਿਸ ਅਤੇ 18 ਸਾਲਾ ਰੀਸ ਫਾਲੋਨ ਦੀ ਮੌਤ ਹੋ ਗਈ ਸੀ, ਅਤੇ 13 ਲੋਕ ਜ਼ਖਮੀ ਹੋਏ ਸਨ। 2018 ਵਿੱਚ ਟੋਰਾਂਟੋ ਦੀ ਇਹ ਦੂਜੀ ਗੋਲੀਬਾਰੀ ਦੀ ਘਟਨਾ ਹੈ ਜਦੋਂ ਅਚਾਨਕ ਆਮ ਲੋਕਾਂ ‘ਤੇ ਘਾਤਕ ਹਮਲਾ ਕੀਤਾ ਗਿਆ ਹੋਵੇ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਅੰਦਰ ਅਜਿਹੀਆਂ ਘਟਨਾਵਾਂ ਬਾਰੇ ਦਰਦ ਅਤੇ ਮ੍ਰਿਤਕਾਂ ਲਈ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ।