ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੀ.ਆਰ ਲੈਣ ਵਾਲਿਆਂ ਲਈ ਖੁਸ਼ਖਬਰੀ, ਪੁਆਇੰਟ ਵਧਾਉਣ ਲਈ ਸਰਕਾਰ ਨੇ ਕੀਤਾ ਇਹ ਫੈਸਲਾ!
points in Express Entry to help increase Francophone immigration

ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੀ.ਆਰ ਲੈਣ ਵਾਲਿਆਂ ਲਈ ਖੁਸ਼ਖਬਰੀ, ਪੁਆਇੰਟ ਵਧਾਉਣ ਲਈ ਸਰਕਾਰ ਨੇ ਕੀਤਾ ਇਹ ਫੈਸਲਾ!

ਮਾਣਯੋਗ ਮਾਰਕੋ ਈ. ਐਲ. ਮੈਂਡੇਸਿਨੋ, ਪੀ.ਸੀ., ਐਮ.ਪੀ., ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ, ਨੇ ਐਲਾਨ ਕੀਤਾ ਹੈ ਕਿ ਫ੍ਰੈਂਚ ਬੋਲਣ ਵਾਲੇ ਅਤੇ ਦੋਭਾਸ਼ੀ ਉਮੀਦਵਾਰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਵਾਧੂ ਅੰਕ ਪ੍ਰਾਪਤ ਕਰਨਗੇ। ਐਕਸਪ੍ਰੈਸ ਐਂਟਰੀ ਇਕ ਅਜਿਹਾ ਸਿਸਟਮ ਹੈ ਜੋ ਹੁਨਰਮੰਦ ਕਾਮਿਆਂ ਤੋਂ ਸਥਾਈ ਨਿਵਾਸ ਭਾਵ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਲਈ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਵਰਤਿਆ ਜਾਂਦਾ ਹੈ।

ਇਹ ਤਬਦੀਲੀ 2023 ਤੱਕ ਕਿਊਬੱੈਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੇ ਪ੍ਰਵਾਸੀ ਦਾਖਲਿਆਂ ਦੇ ਟੀਚੇ ਤੱਕ ਪਹੁੰਚਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ।

ਫਰੈਂਚ ਬੋਲਣ ਵਾਲੇ ਉਮੀਦਵਾਰਾਂ ਲਈ ਮੌਜੂਦਾ ਅੰਕ ਦੀ ਗਿਣਤੀ 15 ਤੋਂ 25 ਅਤੇ ਦੋਭਾਸ਼ੀ ਉਮੀਦਵਾਰਾਂ ਲਈ 30 ਤੋਂ 50 ਹੋ ਸਕਦੀ ਹੈ।

ਇਸ ਨਾਲ ਕੈਨੇਡਾ ਦੀ ਪੀ.ਆਰ ਹਾਸਲ ਕਰਨ ਦੇ ਚਾਹਵਾਨ ਜੇਕਰ ਫ੍ਰੈਂਚ ਬੋਲਣ ‘ਚ ਮੁਹਾਰਤ ਸਾਬਤ ਕਰਦੇ ਹਨ ਤਾਂ ਉਹਨਾਂ ਨੂੰ ਵਾਧੂ ਅੰਕ ਮਿਲਣਗੇ।
ਐਕਸਪ੍ਰੈਸ ਐਂਟਰੀ ਦੇ ਜ਼ਰੀਏ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰਾਂ ਵਾਲੇ ਉਮੀਦਵਾਰਾਂ ਨੂੰ ਵਾਧੂ ਅੰਕ ਪ੍ਰਦਾਨ ਕਰਨਾ 2023 ਤੱਕ ਪ੍ਰਵਾਸੀ ਦਾਖਲੇ 4.4% ਦੇ ਟੀਚੇ ਨੂੰ ਵਧਾ ਸਕਦਾ ਹੈ।