ਪੁਲਿਸ ਨੇ ਜਾਰੀ ਕੀਤਾ ਸੈਕਸ ਹਮਲੇ ਸ਼ੱਕੀ ਵਿਅਕਤੀ ਦਾ ਪ੍ਰੇਸ਼ਾਨ ਕਰਨ ਵਾਲਾ ਵੀਡੀਓ
ਪੁਲਿਸ ਨੇ ਜਾਰੀ ਕੀਤਾ ਸੈਕਸ ਹਮਲੇ ਸ਼ੱਕੀ ਵਿਅਕਤੀ ਦਾ ਪ੍ਰੇਸ਼ਾਨ ਕਰਨ ਵਾਲਾ ਵੀਡੀਓ
ਪੁਲਿਸ ਨੇ ਜਾਰੀ ਕੀਤਾ ਸੈਕਸ ਹਮਲੇ ਸ਼ੱਕੀ ਵਿਅਕਤੀ ਦਾ ਪ੍ਰੇਸ਼ਾਨ ਕਰਨ ਵਾਲਾ ਵੀਡੀਓ

ਬਰੈਂਪਟਨ ਦੇ ਜਿਨਸੀ ਹਮਲੇ ਦੇ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ

ਪੀਲ ਪੁਲਿਸ ਨੇ 1 ਜੂਨ ਨੂੰ ਇੱਕ ਬ੍ਰੈਂਪਟਨ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਹੋਏ ਇੱਕ ਜਿਨਸੀ ਸ਼ੋਸ਼ਣ ਦੇ ਹੈਰਾਨ ਕਰਨ ਵਾਲਾ ਵੀਡੀਓ ਜਾਰੀ ਕੀਤਾ ਹੈ।

ਪੁਲਿਸ ਅਨੁਸਾਰ ਸ਼ੱਕੀ ਵਿਅਕਤੀ ਕਿੰਗਜ਼ ਕ੍ਰਾਸ ਰੋਡ ਅਤੇ ਨਾਈਟਜ਼ਬ੍ਰਿਜ ਰੋਡ ਦੇ ਇਲਾਕੇ ਵਿੱਚ ਸਥਿਤ ਇੱਕ ਸੁਸਾਇਟੀ ਸਟੋਰ ਵਿਖੇ 23 ਸਾਲ ਦੀ ਲੜਕੀ ਕੋਲ ਸਵੇਰੇ ਕਰੀਬ 7:45 ਵਜੇ ਦੇ ਪਹੁੰਚਿਆ।

ਸ਼ੱਕੀ ਵਿਅਕਤੀ ਨੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੀੜਤਾ ਉੱਥੋਂ ਪੈਦਲ ਚੱਲ ਪਈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਨੇ ਸਿਲਵਰ ਰੰਗ ਦੀ ਗੱਡੀ ਵਿੱਚ ਉਸਦਾ ਪਿੱਛਾ ਕੀਤਾ।

ਵੀਡੀਓ ਵਿੱਚ ਔਰਤ ਪੈਦਲ ਤੁਰਦੀ ਦਿਖਾਈ ਦਿੰਦੀ ਹੈ। ਸ਼ੱਕੀ ਆਦਮੀ ਸਿਲਵਰ ਰੰਗੇ ਵਾਹਨ ਤੋਂ ਬਾਹਰ ਨਿੱਕਲਦਾ ਦਿਖਾਈ ਦਿੰਦਾ ਹੈ, ਜੋ ਉਸ ਦੇ ਪਿੱਛੇ ਜਾ ਰਿਹਾ ਹੈ ਅਤੇ ਉਸ ਦਾ ਪਿੱਛਾ ਕਰਦਾ ਹੈ ਜਦੋਂ ਉਹ ਇੱਕ ਛੋਟੇ ਮੁੰਡੇ ਦੇ ਨਾਲ ਸਾਈਡਵਾਕ ਦੇ ਨਾਲ ਚੱਲਦੀ ਹੈ।

ਸ਼ੱਕੀ ਵਿਅਕਤੀ ਦੀਆਂ ਫੋਟੋਆਂ ਪਿਛਲੇ ਹਫਤੇ ਵੀਡੀਓ ਤੋਂ ਪਹਿਲਾਂ ਰਿਲੀਜ਼ ਕੀਤੀਆਂ ਗਈਆਂ ਸਨ।

ਪੀਲ ਪੁਲਿਸ ਬੁਲਾਰੇ ਕਾਂਸਟ. ਹਰਿੰਦਰ ਸੋਹੀ ਨੇ ਕਿਹਾ, “ਆਉ ਇਹ ਆਸ ਕਰੀਏ ਕਿ ਅਸੀਂ ਇਸ ਵਿਅਕਤੀ ਨੂੰ ਫੜ ਸਕਦੇ ਹਾਂ। “