
ਬ੍ਰਿਟਿਸ਼ ਕੋਲੰਬੀਆ ਤੋਂ ਬੁਰੀ ਖ਼ਬਰ, ਰਿਚਮੰਡ ਵਾਸੀ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ ਕਰਕੇ ਸਾੜੀਆਂ ਲਾਸ਼ਾਂ, ਮਾਮਲਾ ਗੈਂਗਵਾਰ ਨਾਲ ਸਬੰਧਤ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਪੰਜਾਬੀ ਭਾਈਚਾਰੇ ਲਈ ਦੁੱਖ ਭਰੀ ਖਬਰ ਹੈ, ਜਿੱਥੇ ਰਿਚਮੰਡ ‘ਚ ਰਹਿੰਦੇ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਹੈ।
ਮ੍ਰਿਤਕਾਂ ਦੀ ਪਛਾਣ 25 ਸਾਲਾ ਚੇਤਨ ਢੀਂਡਸਾ ਅਤੇ 23 ਸਾਲਾ ਜੋਬਨ ਢੀਂਡਸਾ ਵਜੋਂ ਹੋਈ ਹੈ। ਇਹਨਾਂ ਦੀਆਂ ਅੱਗ ਨਾਲ ਸੜੀਆਂ ਲਾਸ਼ਾਂ ਰਿਚਮੰਡ ਵਿਖੇ ਇੱਕ ਘਰ ‘ਚੋਂ ਬਰਾਮਦ ਕੀਤੀਆਂ ਗਈਆਂ ਸਨ।
ਇਹ ਮਾਮਲਾ ਗੈਂਗਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਆਰਸੀਐਮਪੀ ਮੁਤਾਬਕ ਇਹ ਕਤਲ ਲੋਅਰਮੇਨਲੈੰਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਸਬੰਧਤ ਹਨ । ਆਰਸੀਐਮਪੀ ਮੁਤਾਬਕ, ਉਹਨਾਂ ਨੂੰ ਇਹਨਾਂ ਨੌਜਵਾਨਾਂ ਦੀ ਪਹਿਲਾਂ ਤੋਂ ਹੀ ਪਹਿਚਾਣ ਹੈ।
ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਭਾਈਚਾਰੇ ਨੂੰ ਨੌਜਵਾਨੀ ਦਾ ਗੈਂਗਵਾਰਾਂ ‘ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਸਾਲ ਕਈ ਨੌਜਵਾਨ ਇਸ ਖੂਨੀ ਖੇਡ ਦਾ ਸ਼ਿਕਾਰ ਬਣਕੇ ਆਪਣੀ ਜਾਨ ਗਵਾਉਂਦੇ ਹਨ, ਜਿੰਨ੍ਹਾਂ ‘ਚੋਂ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਨਾਲ ਵੀ ਸਬੰਧਤ ਹੁੰਦੀ ਹੈ।