ਹੈਲੀਮਿਲਨ, ਪੁਲਿਸ ਅਫਸਰ ਉੱਤੇ ਜਿਨਸੀ ਸ਼ੋਸ਼ਣ ਦੇ ਛੇ ਦੋਸ਼
ਹੈਲੀਮਿਲਨ, ਪੁਲਿਸ ਅਫਸਰ ਉੱਤੇ ਜਿਨਸੀ ਸ਼ੋਸ਼ਣ ਦੇ ਛੇ ਦੋਸ਼
ਹੈਲੀਮਿਲਨ, ਪੁਲਿਸ ਅਫਸਰ ਉੱਤੇ ਜਿਨਸੀ ਸ਼ੋਸ਼ਣ ਦੇ ਛੇ ਦੋਸ਼

ਹੈਮਿਲਟਨ ਪੁਲਿਸ ਸੇਵਾ ਦਾ ਕਹਿਣਾ ਹੈ ਕਿ 34 ਸਾਲਾ ਕਾਂਸਟੇਬਲ ਐਡਮ ਮਾਰਟਨੀ ਨੂੰ ਛੇ ਜਿਨਸੀ ਸ਼ੋਸ਼ਣ ਦੇ ਕਾਉਂਟ, ਦੋ ਕਾਉਂਟ ਹਮਲੇ ਦੇ ਅਤੇ ਇੱਕ ਕਾਉਂਟ ਨੰਗੇਜ਼ ਤ੍ਰਿਪਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁਲਿਸ ਨੇ ਸ਼ੁੱਕਰਵਾਰ ਦੀ ਰਾਤ ਨੂੰ ਜਾਰੀ ਕੀਤੀ ਗਈ ਇੱਕ ਖਬਰ ਵਿੱਚ 34 ਸਾਲਾ ਅਫਸਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਹ ਕਹਿੰਦੇ ਹਨ ਕਿ ਸਾਰੇ ਕਥਿਤ ਅਪਰਾਧ 2012 ਤੋਂ 2013 ਤੱਕ ਵਿਚਕਾਰ ਹੋਏ।

ਹਾਲਾਂਕਿ, ਇਹ ਅਫਸਰ ਹੈਮਿਲਟਨ ਪੁਲਿਸ ਸੇਵਾ ਕੋਲ ਕੇਵਲ ਪਿਛਲੇ ਚਾਰ ਮਹੀਨਿਆਂ ਤੋਂ ਸੀ। ਉਸਨੂੰ 6 ਜੁਲਾਈ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਵਾਅਦੇ ‘ਤੇ ਹਿਰਾਸਤ ‘ਚੋਂ ਰਿਹਾ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਰਟੀਨੀ ਨੂੰ ਉਸਦੇ ਖਿਲਾਫ ਦੇ ਨਤੀਜੇ ਤੱਕ ਤਨਖ਼ਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਹੈ।