25 ਸਾਲਾ ਵਿਅਕਤੀ ਮਨਜੀਤ ਸਿੰਘ ਦੀ ਪੁਲਿਸ ਕਰ ਰਹੀ ਹੈ ਭਾਲ਼

Written by ptcnetcanada

Published on : June 19, 2018 9:18
25 ਸਾਲਾ ਵਿਅਕਤੀ ਮਨਜੀਤ ਸਿੰਘ ਦੀ ਪੁਲਿਸ ਕਰ ਰਹੀ ਹੈ ਭਾਲ਼
25 ਸਾਲਾ ਵਿਅਕਤੀ ਮਨਜੀਤ ਸਿੰਘ ਦੀ ਪੁਲਿਸ ਕਰ ਰਹੀ ਹੈ ਭਾਲ਼

ਪੀਲ ਰੀਜਨਲ ਪੁਲਿਸ ਵੱਲੋਂ 25 ਸਾਲਾ ਵਿਅਕਤੀ ਮਨਜੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਮਨਜੀਤ ਸਿੰਘ ਨੂੰ ਆਖਰੀ ਵਾਰ 13 ਮਈ ਨੂੰ ਸ਼ਾਮ 7 ਵਜੇ ਦੇ ਕਰੀਬ ਬ੍ਰਾਮਲਿਆ ਰੋਡ ਅਤੇ ਪੀਟਰ ਰਾਬਰਟਸਨ ਬੌਲਵਰਡ ਦੇ ਇੰਟਰਸੈਕਸ਼ਨ ਉੱਤੇ ਦੇਖਿਆ ਗਿਆ ਸੀ। ਮਨਜੀਤ ਸਿੰਘ ਦੀ ਲੰਬਾਈ 5 ਫੁੱਟ 7 ਇੰਚ ਦੱਸੀ ਗਈ ਸੀ, ਭੂਰੀਆਂ ਅੱਖਾਂ ਅਤੇ ਪਤਲੇ ਸਰੀਰ ਬਾਰੇ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਨਜੀਤ ਇਸ ਇਲਾਕੇ ਵਿੱਚ ਨਵਾਂ ਹੈ ਅਤੇ ਇਸ ਕਰਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ। ਆਖਰੀ ਵਾਰ ਉਸਨੂੰ ਨੀਲੀ ਪਗੜੀ ਅਤੇ ਲੰਬੀ ਚਿੱਟੀ ਕਮੀਜ਼ ਨਾਲ ਪੈਂਟ ਪਹਿਨੇ ਹੋਏ ਦੇਖਿਆ ਗਿਆ, ਪੁਲਿਸ ਦਾ ਕਹਿਣਾ ਹੈ ਕਿ ਜੇਕਰ ਉਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਜ਼ਰੂਰ ਕਰਨ।