Update : ਗੁਰਵੀਰ ਸਹੀ-ਸਲਾਮਤ ਮਿਲ ਗਿਆ ਹੈ।
ਬਰੈਂਪਟਨ ਤੋਂ 23 ਸਾਲਾ ਗੁਰਵੀਰ ਸੰਘੇੜਾ ਲਾਪਤਾ

Update : ਗੁਰਵੀਰ ਸਹੀ-ਸਲਾਮਤ ਮਿਲ ਗਿਆ ਹੈ। ਪੀਲ ਪੁਲਿਸ ਨੇ ਉਸਨੂੰ ਭਾਲਣ ‘ਚ ਸਾਥ ਦੇਣ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਹੈ।

ਪੀਲ ਰੀਜਨਲ ਪੁਲਿਸ (ਪੀਆਰਪੀ) ਬਰੈਂਪਟਨ ਤੋਂ ਇਕ ਗੁੰਮਸ਼ੁਦਾ ਨੌਜਵਾਨ ਦਾ ਪਤਾ ਲਗਾਉਣ ਲਈ ਲੋਕਾਂ ਦੀ ਸਹਾਇਤਾ ਦੀ ਮੰਗ ਕਰ ਰਹੀ ਹੈ।

23 ਸਾਲਾ ਗੁਰਵੀਰ ਸੰਘੇੜਾ ਨੂੰ ਬਰੈਂਪਟਨ ਵਿੱਚ ਫਰਨਫੌਰਸਟ ਅਤੇ ਬੋਵੈਰਡ ਦੇ ਖੇਤਰ ਵਿੱਚ ਆਖਰੀ ਵਾਰ 25 ਅਕਤੂਬਰ ਨੂੰ ਤਕਰੀਬਨ ਦੁਪਹਿਰ 1 ਵਜੇ ਦੇਖਿਆ ਗਿਆ ਸੀ।

ਗੁਰਵੀਰ ਦਾ ਕੱਦ 5’11 ਲੰਬਾ ਦੱਸਿਆ ਗਿਆ ਹੈ; ਸਾਊਥ ਏਸ਼ੀਅਨ ਨੌਜਵਾਨ ਦੀਆਂ ਹਰੀਆਂ ਅੱਖਾਂ, ਛੋਟੇ ਕਾਲੇ ਵਾਲ ਹਨ ਅਤੇ ਉਸਨੇ ਬਲੈਕ ਜ਼ਿਪ-ਅਪ ਜੈਕਟ, ਬਲੈਕ ਪੈਕ ਪਹਿਨਿਆ ਹੋਇਆ ਹੈ।

ਪੁਲਿਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ‘ਤੇ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਹੈ ; ਪੁਲਿਸ ਅਤੇ ਪਰਿਵਾਰ ਨੌਜਵਾਨ ਦੀ ਤੰਦਰੁਸਤੀ ਲਈ ਚਿੰਤਤ ਹੈ।