ਕਰਮਜੀਤ ਅਨਮੋਲ , ਹਾਰਵੀ ਸੰਘਾ , ਅਨੀਤਾ ਦੇਵਗਨ , ਨਿਰਮਲ ਰਿਸ਼ੀ ” ਆਪਣੀ ਅਸਲ ਜ਼ਿੰਦਗੀ ਵਿੱਚ ਕਰਦੇ ਹਨ ਇਸ ਤਰਾਂ ਮਸਤੀ
ਅੱਜ ਕੱਲ ਸੋਸ਼ਲ ਮੀਡਿਆ ਦਾ ਟਰੇਂਡ ਬਹੁਤ ਜਿਆਦਾ ਚੱਲ ਰਿਹਾ ਹੈ ਅਤੇ ਸਾਡੇ ਪੰਜਾਬੀ ਇੰਡਸਟਰੀ punjabi movies ਦੇ ਸਿਤਾਰੇ ਹਰ ਰੋਜ਼ ਆਪਣੇ ਫੈਨਸ ਲਈ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ | ਅੱਜ ਅਸੀਂ ਓਹਨਾ ਪੰਜਾਬੀ ਸਿਤਾਰਿਆਂ ਬਾਰੇ ਗੱਲ ਕਰਾਂਗੇ ਜਿਹਨਾਂ ਨੇਂ ਕਿ ਆਪਣੀ ਬੇਹਤਰੀਨ ਅਦਾਕਾਰੀ ਨਾਲ ਹਮੇਸ਼ ਸੱਭ ਦੇ ਢਿੱਡੀ ਪੀੜਾਂ ਪਈਆਂ ਹਨ | ਇਹਨਾਂ ਨੇਂ ਪੰਜਾਬੀ ਫ਼ਿਲਮਾਂ ਵਿਚ ਜਿਆਦਾਤਰ ਕਾਮੇਡੀ ਰੋਲ ਹੀ ਕੀਤੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰ ” ਕਰਮਜੀਤ ਅਨਮੋਲ , ਹਾਰਵੀ ਸੰਘਾ , ਅਨੀਤਾ ਦੇਵਗਨ , ਨਿਰਮਲ ਰਿਸ਼ੀ ” ਦੀ ਜਿਹਨਾਂ ਦੀ ਕਿ ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ | ਇਹ ਵੀਡੀਓ ਜਲਦ ਆ ਰਹੀ ਪੰਜਾਬੀ ਫ਼ਿਲਮ ” ਕਾਲਾ ਸਾਹ ਕਾਲਾ ” ਦੇ ਸੈੱਟ ਦੀ ਹੈ ਜਿਥੇ ਕਿ ਇਹ ਸਾਰੇ ਫ਼ਨਕਾਰ ਆਪਸ ਵਿੱਚ ਹਾਸੀ ਮਜਾਕ ਕਰਦੇ ਹੋਏ ਨਜ਼ਰ ਆ ਰਹੇ ਹਨ |

ਇਸ ਵੀਡੀਓ ਵਿੱਚ ” ਹਾਰਵੀ ਸੰਘਾ ” ਨਿਰਮਲ ਰਿਸ਼ੀ ” ਨੂੰ ਕਹਿ ਰਹੇ ਹਨ ਕਿ ‘ ਬੇਬੇ ਨਿਊਜੀਲੈਂਡ ਚੱਲੀ ਹੈ ਅਤੇ ਰਸਤੇ ਵਿੱਚ ਕਿਸੇ ਤੋਂ ਚੀਜ ਲੈਕੇ ਨੀ ਖਾਣੀ ਅੱਗੇ ” ਨਿਰਮਲ ਰਿਸ਼ੀ ” ਕਹਿ ਰਹੀ ਹੈ ਕਿ ਮੈਂ ਤੇ ਗੁਰੂਘਰ ਮੱਥਾ ਟੇਕ ਕੇ ਆਉਣਾ | ਇਹਨਾਂ ਦੀ ਇਸ ਵੀਡੀਓ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਫ਼ਿਲਮ ” ਕਾਲਾ ਸਾਹ ਕਾਲਾ ” ਵਿੱਚ ” ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਜੋਰਡਨ ਸੰਧੂ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ