ਪਾਲੀਵੁੱਡ ਦੇ ਮਸ਼ਹੂਰ ਅਦਾਕਾਰ “ਯੋਗਰਾਜ ਸਿੰਘ” ਦੇ ਜਨਮ ਦਿਨ ਤੇ ਜਾਣੋ ਉਨ੍ਹਾਂ ਦੇ ਫ਼ਿਲਮੀ ਸਫਰ ਬਾਰੇ
ਅੱਜ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ “ਯੋਗਰਾਜ ਸਿੰਘ” ਦਾ ਜਨਮ ਦਿਨ ਹੈ | ਯੋਗਰਾਜ ਸਿੰਘ ਅੱਜ ਆਪਣਾ 60ਵਾਂ ਜਨਮ ਦਿਨ ਮਨਾ ਰਹੇ ਹਨ | ਯੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ ਵਿੱਚ ਹੋਇਆ ਸੀ | ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵਿਲੇਨ ਦੇ ਤੌਰ ਤੇ ਕੀਤੀ ਸੀ ।

ਯੋਗਰਾਜ ਸਿੰਘ ਨੇ ਆਪਣੇ ਕਰੀਅਰ ਵਿੱਚ ਕੁਝ ਅਜਿਹੇ ਕਿਰਦਾਰ ਨਿਭਾਏ ਸਨ ਜਿੰਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ | ਯੋਗਰਾਜ ਸਿੰਘ ਕਈ ਸਾਰੀਆਂ ਪੰਜਾਬੀ ਫ਼ਿਲਮਾਂ ਜਿਵੇਂ ਕਿ “ਜੱਟ ਤੇ ਜ਼ਮੀਨ, ਕੁਰਬਾਨੀ ਜੱਟੀ ਦੀ, ਬਦਲਾ ਜੱਟੀ ਦਾ, ਇਨਸਾਫ, ਲਲਕਾਰਾ ਜੱਟੀ ਦਾ, ਨੈਣ ਪ੍ਰੀਤੋ ਦੇ, ਵਿਛੋੜਾ ਅਤੇ ਸਿਕੰਦਰਾ” ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ |

ਯੋਗਰਾਜ ਚੰਗੇ ਅਦਾਕਾਰ ਹੋਣ ਦੇ ਨਾਲ ਨਾਲ ਕ੍ਰਿਕੇਟਰ ਵੀ ਰਹੇ ਹਨ । ਕ੍ਰਿਕੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਟੈਸਟ ਤੇ 6 ਇੱਕ ਦਿਨਾਂ ਮੈਚ ਖੇਡੇ ਹਨ | ਉਹਨਾਂ ਨੇ ਨਿਊਜੀਲੈਂਡ ਖਿਲਾਫ ਮੈਚ ਖੇਡੇ ਸਨ । ਪਰ ਉਹ ਜ਼ਿਆਦਾ ਚਿਰ ਕ੍ਰਿਕਟ ਵਿੱਚ ਨਹੀਂ ਟਿਕ ਸਕੇ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਸੀ |