ਐਮੀ ਵਿਰਕ ਜਲਦ ਲੈਕੇ ਆ ਰਹੇ ਹਨ ਇੱਕ ਹੋਰ ਪੰਜਾਬੀ ਫ਼ਿਲਮ, ਵੇਖੋ ਪੋਸਟਰ
ਅੱਜ ਆਪਾਂ ਉਸ ਫ਼ਨਕਾਰ ammy virk ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਪੰਜਾਬੀ ਗਾਇਕੀ ਵਿੱਚ ਤਾਂ ਧੁੱਮਾਂ ਪਈਆਂ ਹੀ ਹਨ ਅਤੇ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ punjabi singer ” ਐਮੀ ਵਿਰਕ ” ਦੀ | ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜਲਦ ” ਐਮੀ ਵਿਰਕ ” ਦੀ ਪੰਜਾਬੀ ਫ਼ਿਲਮ ” ਕਿਸਮਤ ” ਰਿਲੀਜ ਹੋਣ ਜਾ ਰਹੀ ਹੈ | ਇਸ ਵਾਰ ਉਨ੍ਹਾਂ ਦੇ ਨਾਲ ਇਸ ਫਿਲਮ ‘ਚ ਨਜ਼ਰ ਆਉਣਗੇ ” ਸਰਗੁਨ ਮਹਿਤਾ ” | ਇਸ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਦੇ ਜਰੀਏ ਸਾਂਝਾ ਕੀਆ ਗਿਆ ਹੈ ਅਤੇ ਨਾਲ ਪੰਜਾਬੀ ਗਾਇਕ ” ਗੁਰਨਾਮ ਭੁੱਲਰ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਫ਼ਿਲਮ ਦੀ ਪੂਰੀ ਟੀਮ ਵਧੀਆਂ ਦਿੱਤੀਆਂ |

Congratulations team Qismat @ammyvirk @sargunmehta @jagdeepsidhu3

A post shared by Gurnam Bhullar (@gurnambhullarofficial) on

” ਐਮੀ ਵਿਰਕ ” ਇਸ ਤੋਂ ਪਹਿਲਾ ਵੀ ਕਾਫੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਬੰਬੂਕਾਟ, ਨਿੱਕਾ ਜੈਲਦਾਰ ,ਲੌਂਗ ਲਾਚੀ ਆਦਿ ਅਤੇ ਇਹਨਾਂ ਸੱਭ ਫ਼ਿਲਮਾਂ ਨੂੰ ਤਾਂ ਲੋਕਾਂ ਵੱਲੋਂ ਇੱਕ ਭਰਵਾਂ ਹੁੰਗਾਰਾ ਮਿਲਿਆ ਹੀ ਹੈ ਨਾਲ ਹੀ ਇਹਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਹੀ ਪਸੰਦ ਕੀਤਾ ਗਿਆ | ਐਮੀ ਵਿਰਕ Ammy virk ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਫਿਲਮਾਂ ‘ਚ ਸੰਜੀਦਾ ,ਚੁਲਬੁਲੇ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।ਸਰਗੁਨ ਮਹਿਤਾ ਵੀ ਇਸ ਫਿਲਮ ‘ਚ ਐਮੀ ਵਿਰਕ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।ਹੁਣ ‘ਕਿਸਮਤ’ Qismat ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਉਸੇ ਥਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹਨ ।ਇਹ ਜੋੜੀ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਪਰ ਫਿਲਹਾਲ ਤਾਂ ਇਨ੍ਹਾਂ ਦੋਨਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ਅਤੇ ਇਸ ਫਿਲਮ ਨੂੰ ਲੈ ਕੇ ਫਿਲਮ ਦੇ ਕਲਾਕਾਰ ਵੀ ਬੇਹੱਦ ਉਤਸ਼ਾਹਿਤ ਨੇ ।