ਦੀਪ ਸਿੱਧੂ ਦੀ ਫ਼ਿਲਮ ” ਰੰਗ ਪੰਜਾਬ ” ਦਾ ਪੋਸਟਰ ਹੋਇਆ ਰਿਲੀਜ

Written by Anmol Preet

Published on : September 13, 2018 7:23
ਰਮਤਾ ਜੋਗੀ ਫਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੀਪ ਸਿੱਧੂ punjabi actor ਆਪਣੀ ਨਵੀਂ ਫਿਲਮ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ । ਉਨ੍ਹਾਂ ਦੀ ਇਸ ਨਵੀਂ ਫਿਲਮ ਦਾ ਨਾਂਅ ਹੈ ‘ਰੰਗ ਪੰਜਾਬ’ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ।ਇਹ ਫਿਲਮ ਤੇਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫਿਲਮ ਨੂੰ ਲੈ ਕੇ ਦੀਪ ਸਿੱਧੂ ਬੜੇ ਹੀ ਉਤਸ਼ਾਹਿਤ ਹਨ | ਆਪਣੀ ਫਿਲਮ ‘ਰਮਤਾ ਜੋਗੀ’ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਦੀਪ ਸਿੱਧੂ ਇਸ ਫਿਲਮ ਦੇ ਜ਼ਰੀਏ ਕੀ ਵਿਖਾਉਣਾ ਚਾਹੁੰਦੇ ਨੇ ਇਹ ਤਾਂ ਸਾਫ ਨਹੀਂ ਹੋ ਸਕਿਆ । ਪਰ ਫਿਲਮ ਦੇ ਪੋਸਟਰ ਨੂੰ ਵੇਖ ਕੇ ਪਹਿਲੀ ਨਜ਼ਰੇ ਤਾਂ ਇੰਝ ਹੀ ਲੱਗਦਾ ਹੈ ਕਿ ‘ਰੰਗ ਪੰਜਾਬ’ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ ਨੇ । ਐਸੋਸੀਏਟ ਪ੍ਰੋਡਿਊਸਰ ਨੇ ਜੈਰੀ ਬਰਾੜ ।

ਇਸ ਤੋਂ ਇਲਾਵਾ ਐਕਜੀਕਿਉਟਿਵ ਪ੍ਰੋਡਿਊਸਰ ਹਨ ਨਵਦੀਪ ਸਿੰਘ ਸਿੱਧੂ ਅਤੇ ਗੁਰਸਿਮਰਨ ਸਿੰਘ ਗਿੱਲ ਅਤੇ ਫਿਲਮ ‘ਚ ਕਲਾਕਾਰ ਨੇ ਦੀਪ ਸਿੱਧੂ ,ਰੀਨਾ ਰਾਏ,ਕਰਤਾਰ ਚੀਮਾ,ਅਸ਼ੀਸ਼ ਦੁੱਗਲ ,ਹੋਬੀ ਧਾਲੀਵਾਲ,ਮਹਾਂਵੀਰ ਭੁੱਲਰ ਅਤੇ ਜਗਜੀਤ ਸੰਧੂ ,ਧੀਰਜ ਕੁਮਾਰ,ਬਨਿੰਦਰਜੀਤ ਬੰਨੀ ,ਗੁਰਜੀਤ ਸਿੰਘ ਨਜ਼ਰ ਆਉਣਗੇ | ਫਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ ।ਦੀਪ ਸਿੱਧੂ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀਆਂ ਫਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ਰਮਤਾ ਜੋਗੀ’ ਦੇ ਨਾਲ ਕੀਤੀ ਸੀ ਜਿਸਦੇ ਨਿਰਮਾਤਾ ਮੰਨੇ ਪ੍ਰਮੰਨੇ ਅਦਾਕਾਰ ਧਰਮਿੰਦਰ ਸਨ ।ਦੀਪ ਸਿੱਧੂ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਅਤੇ ਉੱਥੇ ਹੀ ਉਨ੍ਹਾਂ ਦਾ ਜਨਮ ੨ ਅਪ੍ਰੈਲ ੧੯੮੪ ਨੂੰ ਹੋਇਆ ਸੀ ।ਆਪਣੀ ਇਸ ਨਵੀਂ ਫਿਲਮ ਨਾਲ ਉਹ ਹੁਣ ਮੁੜ ਤੋਂ ਦਰਸ਼ਕਾਂ ਦੇ ਵਿੱਚ ਆਏ ਨੇ ।