ਗਿੱਪੀ ਗਰੇਵਾਲ ਜਲਦ ਲੈਕੇ ਆ ਰਹੇ ਹਨ ਪੰਜਾਬੀ ਫ਼ਿਲਮ ” ਅਰਦਾਸ 2 , ਪੋਸਟਰ ਕੀਤਾ ਸਾਂਝਾ
ਪੰਜਾਬੀ ਇੰਡਸਟਰੀ ਦੇ ਸੁਪਰਹਿੱਟ ਅਦਾਕਾਰ ਅਤੇ ਗਾਇਕ ਹੋਣ ਦੇ ਨਾਲ ਨਾਲ ਨਿਰਦੇਸ਼ਕ ਵੀ ਹਨ ਗਿੱਪੀ ਗਰੇਵਾਲ punjabi singer ਅਤੇ ਉਹਨਾਂ ਦੁਆਰਾ ਹੁਣ ਤੱਕ ਕੀਤੀਆਂ ਸਾਰੀਆਂ ਫ਼ਿਲਮਾਂ ਨੂੰ ਬੇਹੱਦ ਪਿਆਰ ਅਤੇ ਫੈਨਸ ਦਾ ਭਰਵਾਂ ਹੁੰਗਾਰਾ ਮਿਲਿਆ ਹੈ | ਅਦਾਕਾਰੀ ਤੇ ਗਾਇਕੀ ਦੇ ਖੇਤਰ ‘ਚ ਪ੍ਰਸਿੱਧੀ ਖੱਟਣ ਤੋਂ ਬਾਅਦ ਗਿੱਪੀ ਗਰੇਵਾਲ gippy grewal ਨੇ ਨਿਰਦੇਸ਼ਨ ਦੇ ਖੇਤਰ ‘ਚ ਵੀ ਆਪਣਾ ਬੋਲ ਬਾਲਾ ਕਾਇਮ ਕੀਤਾ ਹੈ | ਗਿੱਪੀ ਗਰੇਵਾਲ ‘ਅਰਦਾਸ’, ‘ਮੰਜੇ ਬਿਸਤਰੇ 2’ ਤੇ ‘ਮਰ ਗਏ ਓਏ ਲੋਕੋ’ punjabi film ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ | ਹੁਣ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ ‘ਹੰਬਲ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਆਪਣੀ ਅਗਲੀ ਫ਼ਿਲਮ ‘ਅਰਦਾਸ 2’ ਬਣਾਉਣ ਜਾ ਰਹੇ ਹਨ ਜਿਸ ਬਾਰੇ ਉਹਨਾਂ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝਾ ਕਰ ਕੇ ਦਿੱਤੀ |

ਦੱਸ ਦਈਏ ਕਿ ‘ਅਰਦਾਸ 2’ punjabi film ਦੀ ਕਹਾਣੀ ਗਿੱਪੀ ਗਰੇਵਾਲ gippy grewal ਦੁਆਰਾ ਖੁਦ ਲਿਖੀ ਗਈ ਹੈ ਅਤੇ ਇਸਨੂੰ ਡਾਇਰੈਕਟ ਵੀ ਉਹ ਖੁਦ ਹੀ ਕਰ ਰਹੇ ਹਨ ਅਤੇ ਨਾਲ ਹੀਂ ‘ਮੰਜੇ ਬਿਸਤਰੇ 2’ ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋ ਰਹੀ ਹੈ | ਦੱਸਣਯੋਗ ਹੈ ਕਿ ‘ਅਰਦਾਸ’ ਫਿਲਮ ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋਈ ਸੀ | ਇਸ ਫ਼ਿਲਮ ਦੀ ਫਿਲਮ ਦੀ ਕਹਾਣੀ ਬਹੁਤ ਹੀਂ ਵਧੀਆ ਸੀ ਜੋ ਕਿ ਨਸ਼ੇ, ਖੁਦਕੁਸ਼ੀਆਂ, ਭਰੂਣ ਹੱਤਿਆ ਵਰਗੇ ਵਿਸ਼ਿਆਂ ‘ਤੇ ਆਧਾਰਿਤ ਸੀ | ਫ਼ਿਲਮ ਅਰਦਾਸ ਨੂੰ ਵੀ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ ਉਮੀਦ ਹੈ ਗਿਪੀ ਗਰੇਵਾਲ gippy grewal ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਅਰਦਾਸ 2 ਨੂੰ ਉਹਨਾਂ ਹੀ ਪਿਆਰ ਮਿਲੇਗਾ | ਹਾਲ ਹੀਂ ਵਿੱਚ ਗਿਪੀ ਗਰੇਵਾਲ ਦੀ ਦੀ ਫ਼ਿਲਮ ਮਰ ਗਏ ਓਏ ਲੋਕੋ ਰਿਲੀਜ ਹੋਈ ਸੀ ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਬਾਕਸ ਆਫ਼ਿਸ ਤੇ ਪੂਰੀਆਂ ਧਮਾਲਾਂ ਪਾਈਆਂ ਸਨ